ਸਸਕੈਚਵਨ: ਕੈਨੇਡਾ ਦੇ ਸੂਬੇ ਸਸਕੈਚਵਨ ‘ਚ ਬੀਤੇ ਦਿਨੀਂ ਵਾਪਰੀ ਛੁਰੇਬਾਜ਼ੀ ਦੀਆਂ ਘਟਨਾਵਾਂ ‘ਚ ਲੋੜੀਂਦੇ ਦੂਜੇ ਸ਼ੱਕੀ ਦੀ ਵੀ ਮੌਤ ਹੋ ਚੁੱਕੀ ਹੈ। ਆਰਸੀਐਮਪੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆਂ ਕਿ 30 ਸਾਲਾ ਮਾਈਲਜ਼ ਸੈਂਡਰਸਨ ਨੂੰ ਬੁੱਧਵਾਰ ਦੁਪਹਿਰ ਨੂੰ ਪੁਲਸਿ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਤੇ ਇਸ ਤੋਂ ਕੁੱਝ ਦੇਰ ਬਾਅਦ ਹੀ ਸੈਂਡਰਸਨ ਦੀ ਸਿਹਤ ਵਿਗੜ ਗਈ ਤੇ ਪੈਰਾਮੈਡਿਕਸ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਆਰਸੀਐਮਪੀ ਨੇ ਦੱਸਿਆ ਕਿ ਮਾਈਲਜ਼ ਸੈਂਡਰਸਨ ਨੂੰ ਕਿ ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੈਰਾਮੈਡਿਕਸ ਦੇ ਆਉਣ ਤੋਂ ਪਹਿਲਾਂ ਮਾਊਂਟੀਜ਼ ਵੱਲੋਂ ਉਸ ਨੂੰ ਮੌਕੇ ਉੱਤੇ ਹੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ। ਪੁਲਿਸ ਨੇ ਦੱਸਿਆ ਕਿ ਉਹ ਸੈਂਡਰਸਨ ਦੀ ਮੌਤ ਸਬੰਧੀ ਹੋਰ ਜਾਣਕਾਰੀ ਨਹੀਂ ਦੇ ਸਕਦੀ ਕਿਉਂਕਿ ਹਾਲੇ ਤੱਕ ਲਾਸ਼ ਦਾ ਪੋਸਟਮਾਰਟਮ ਦੀ ਰਿਪੋਰਟ ਬਾਕੀ ਹੈ। ਉਨ੍ਹਾਂ ਦੱਸਿਆ ਕਿ ਸੈਂਡਰਸਨ ਬੁੱਧਵਾਰ ਨੂੰ 3:30 ਵਜੇ ਰੌਸਦਰਨ, ਸਸਕੈਚਵਨ ਨੇੜੇ ਮਿਲਿਆ।
CANCELLED: Dangerous Persons Alert issued by Melfort RCMP: Myles Sanderson was located and taken into police custody near Rosthern, SK at approximately 3:30 p.m. today. There is no longer a risk to public safety relating to this investigation. Updates to come. ^km
— RCMP Saskatchewan (@RCMPSK) September 7, 2022
ਦੱਸਣਯੋਗ ਹੈ ਕਿ 31 ਸਾਲਾ ਡੈਮਿਅਨ ਸੈਂਡਰਸਨ ਘਟਨਾ ਸਥਾਨ ਦੇ ਨੇੜੇ ਮ੍ਰਿਤਕ ਪਾਇਆ ਗਿਆ ਜੋ ਹਮਲੇ ਦੌਰਾਨ ਜ਼ਖਮੀ ਹੋ ਗਿਆ ਸੀ। ਪੁਲਿਸ ਨੂੰ ਡੈਮਿਅਨ ਦੀ ਲਾਸ਼ ਇੱਥੇ ਇੱਕ ਘਰ ਨੇੜੇ ਝਾੜੀਆਂ ਵਿੱਚੋਂ ਮਿਲੀ ਸੀ।
ਜ਼ਿਕਰਯੋਗ ਹੈ ਕਿ ਸਸਕੈਚਵਨ ਦੇ ਉੱਤਰ-ਪੂਰਬ ‘ਚ ਜੇਮਸ ਸਮਿਥ ਕ੍ਰੀ ਨੇਸ਼ਨ ਅਤੇ ਵੈਲਡਨ ਵਿਲੇਜ ‘ਚ ਕਈ ਥਾਵਾਂ ‘ਤੇ ਐਤਵਾਰ ਰਾਤ ਨੂੰ ਛੁਰੇਬਾਜ਼ੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੌਰਾਨ 10 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ ਸਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.