ਛੱਤੀਸਗੜ੍ਹ ‘ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲੇ ‘ਚ 29 ਮਾਓਵਾਦੀਆਂ ਦੀ ਮੌਤ

Prabhjot Kaur
2 Min Read

ਕਾਂਕੇਰ: ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਲੋਕ ਸਭਾ ਚੋਣ ਪ੍ਰਚਾਰ ਦੌਰਾਨ ਨਕਸਲੀ ਅਤੇ ਫੌਜੀ ਆਹਮੋ-ਸਾਹਮਣੇ ਆ ਗਏ। ਇਹ ਮੁਕਾਬਲਾ ਕਾਂਕੇਰ ਜ਼ਿਲ੍ਹੇ ਦੇ ਛੋਟਾਬੈਥੀਆ ਥਾਣਾ ਖੇਤਰ ਦੇ ਕਲਪਰ ਜੰਗਲਾਂ ‘ਚ ਮੰਗਲਵਾਰ ਦੁਪਹਿਰ ਨੂੰ ਹੋਇਆ। ਕਾਂਕੇਰ ਦੇ ਐਸਪੀ ਕਲਿਆਣ ਅਲੇਸੇਲਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 29 ਨਕਸਲੀ ਮਾਰੇ ਗਏ। ਮੌਕੇ ਤੋਂ ਨਕਸਲੀਆਂ ਕੋਲੋਂ ਏਕੇ-47 ਅਤੇ ਐਲਐਮਜੀ ਵਰਗੇ ਆਟੋਮੈਟਿਕ ਹਥਿਆਰ ਬਰਾਮਦ ਕੀਤੇ ਗਏ ਹਨ।

ਨਕਸਲੀ ਮੁਕਾਬਲੇ ਵਿੱਚ ਇੱਕ ਇੰਸਪੈਕਟਰ ਸਮੇਤ ਬੀਐਸਐਫ ਦੇ ਤਿੰਨ ਜਵਾਨ ਵੀ ਜ਼ਖ਼ਮੀ ਹੋ ਗਏ। ਮੁਕਾਬਲੇ ਤੋਂ ਬਾਅਦ ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ। ਐਸਪੀ ਕਲਿਆਣ ਅਲੇਸੇਲਾ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਦੀ ਹਾਲਤ ਆਮ ਅਤੇ ਖਤਰੇ ਤੋਂ ਬਾਹਰ ਹੈ। ਜੰਗਲਾਂ ‘ਚ ਹੁਣ ਹੋਰ ਕੋਈ ਨਕਸਲੀ ਲੁਕੇ ਹਨ, ਇਸ ਲਈ ਤਲਾਸ਼ੀ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਵੀ ਮਾਰਿਆ ਜਾਵੇਗਾ।

ਐਸਪੀ ਕਲਿਆਣ ਅਲੇਸੇਲਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਚੋਟੀ ਦਾ ਨਕਸਲੀ ਕਮਾਂਡਰ ਸ਼ੰਕਰ ਰਾਓ ਮਾਰਿਆ ਗਿਆ ਹੈ। ਉਸ ‘ਤੇ 25 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਕਾਂਕੇਰ ਦੇ ਜੰਗਲਾਂ ਵਿੱਚ ਮਾਰੇ ਗਏ ਨਕਸਲੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਮੁਕਾਬਲੇ ਨੂੰ ਦੇਖ ਕੇ ਕਈ ਨਕਸਲੀ ਭੱਜ ਗਏ। ਬੀਐਸਐਫ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment