ਚੀਨ ਨਾਲ ਕੰਮ ਕਰਨ ਨੂੰ ਤਿਆਰ, ਪਰ ਚੁਣੌਤੀਆਂ ਦਾ ਸਿੱਧੇ ਤੌਰ ‘ਤੇ ਸਾਹਮਣਾ ਕਰੇਗਾ ਅਮਰੀਕਾ: ਬਾਇਡਨ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਵੱਲੋਂ ਪੇਸ਼ ਕੀਤੀ ਜਾਣ ਵਾਲੀਆਂ ਚੁਣੌਤੀਆਂ ਦਾ ਅਮਰੀਕਾ ਸਿੱਧੇ ਤੌਰ ‘ਤੇ ਸਾਹਮਣਾ ਕਰੇਗਾ, ਪਰ ਇਸ ਦੇ ਨਾਲ ਹੀ ਦੇਸ਼ ਹਿੱਤ ‘ਚ ਬੀਜਿੰਗ ਦੇ ਨਾਲ ਮਿਲ ਕੇ ਕੰਮ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ।

ਬਾਇਡਨ ਨੇ ਵਿਦੇਸ਼ੀ ਮੰਤਰਾਲੇ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਅਸੀਂ ਚੀਨ ਵੱਲੋਂ ਆਰਥਿਕ ਸ਼ੋਸਣ ਦਾ ਮੁਕਾਬਲਾ ਕਰਾਂਗੇ, ਮਨੁੱਖੀ ਅਧਿਕਾਰਾਂ, ਬੌਧਿਕ ਜਾਇਦਾਦ ਅਤੇ ਗਲੋਬਲ ਸ਼ਾਸਨ ‘ਤੇ ਚੀਨ ਦੇ ਹਮਲੇ ਨੂੰ ਘੱਟ ਕਰਨ ਲਈ ਕਾਰਵਾਈ ਕੀਤੀ ਜਾਵੇਗੀ।

ਚੀਨ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ਾਸਨ ਦੀ ਨੀਤੀ ਕਿਵੇਂ ਦੀ ਰਹੇਗੀ ਇਸ ਦੇ ਸੰਕੇਤ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ਜੇਕਰ ਅਮਰੀਕਾ ਦੇ ਹਿੱਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਬੀਜ਼ਿੰਗ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਵੀ ਤਿਆਰ ਹਾਂ। ਅਸੀਂ ਆਪਣੇ ਸਾਥੀਆਂ ਅਤੇ ਭਾਗੀਦਾਰਾਂ ਦੇ ਨਾਲ ਕੰਮ ਕਰਕੇ, ਅੰਤਰਰਾਸ਼ਟਰੀ ਸੰਸਥਾਨਾਂ ਵਿਚ ਆਪਣੀ ਭੂਮਿਕਾ ਨੂੰ ਨਵਾਂ ਰੂਪ ਦੇ ਕੇ, ਸਾਡੀ ਭਰੋਸੇਯੋਗਤਾ ਅਤੇ ਨੈਤਿਕ ਅਧਿਕਾਰ ਨੂੰ ਫਿਰ ਪ੍ਰਾਪਤ ਕਰਦੇ ਹੋਏ, ਦੇਸ਼ ਦੇ ਅੰਦਰ ਹਾਲਾਤ ਚੰਗੇ ਬਣਾਉਣ ਲਈ ਕੰਮ ਕਰਾਂਗੇ।

Share this Article
Leave a comment