ਗੁਰੂਗ੍ਰਾਮ ਮੰਦਿਰ ‘ਚ ਜੂਸ ਪੀਣ ਨਾਲ 28 ਲੋਕ ਬੇਹੋਸ਼

TeamGlobalPunjab
2 Min Read

ਗੁਰੂਗ੍ਰਾਮ: ਫਾਰੂਖਨਗਰ ਇਲਾਕੇ ਦੇ ਮੁਬਾਰਿਕਪੁਰ ਪਿੰਡ ਵਿੱਚ ਮਾਤਾ ਦੇ ਮੇਲੇ ਵਿੱਚ ਕੁਝ ਲੋਕਾਂ ਨੇ ਪ੍ਰਸ਼ਾਦ ਦੇ ਰੂਪ ਵਿੱਚ ਫਲਾਂ ਦਾ ਰਸ ਪੀਤਾ। ਇਸ ਕਾਰਨ 28 ਲੋਕਾਂ ਦੀ ਹਾਲਤ ਵਿਗੜ ਗਈ। ਸਾਰਿਆਂ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਇਹ ਲੋਕ ਮੰਦਿਰ ਵਿੱਚ ਇੱਕ ਵਿਅਕਤੀ ਵੱਲੋਂ ਉਨ੍ਹਾਂ ਨੂੰ  ਦਿੱਤੇ ਫਲਾਂ ਦਾ ਜੂਸ ਪੀਣ ਤੋਂ ਬਾਅਦ ਬੇਹੋਸ਼ ਹੋ ਗਏ, ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਪ੍ਰਸ਼ਾਦ ਹੈ। ਪੁਲਿਸ ਨੂੰ ਸ਼ੱਕ ਹੈ ਕਿ ਜੂਸ ‘ਚ ਕੁਝ ਮਿਲਾਇਆ ਗਿਆ ਹੋ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਫਾਰੂਖਨਗਰ ਦੇ ਬੁਧੋ ਮਾਤਾ ਮੰਦਰ ‘ਚ ਵਾਪਰੀ। ਪੀੜਤਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੋਂ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਲੁੱਟ ਜਾਂ ਚੋਰੀ ਦੀ ਸੂਚਨਾ ਨਹੀਂ ਮਿਲੀ ਹੈ। ਉਹ  ਫਲਾਂ ਦਾ ਜੂਸ ਪਰੋਸਣ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਫਾਰੂਖਨਗਰ ਥਾਣੇ ਦੇ ਇੰਚਾਰਜ ਸੁਨੀਲ ਬੈਨੀਵਾਲ ਨੇ ਦੱਸਿਆ ਕਿ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 328 (ਜ਼ਹਿਰ ਨਾਲ ਨੁਕਸਾਨ ਪਹੁੰਚਾਉਣਾ), 336 (ਮਨੁੱਖੀ ਜਾਨ ਨੂੰ ਖ਼ਤਰਾ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਨੇ ਦੱਸਿਆ ਕਿ ਅਣਪਛਾਤਾ ਵਿਅਕਤੀ ਮੰਦਰ ਦੇ ਪਰਿਸਰ ‘ਚ ਪ੍ਰਸ਼ਾਦ ਦੇ ਰੂਪ ‘ਚ ਫਲਾਂ ਦਾ ਜੂਸ ਪਰੋਸ ਰਿਹਾ ਸੀ।

- Advertisement -

ਸ਼ਿਕਾਇਤਕਰਤਾਵਾਂ ਵਿੱਚੋਂ ਇੱਕ ਦਿੱਲੀ ਵਾਸੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਹ ਕਾਰ ਤੋਂ ਹੇਠਾਂ ਉਤਰੇ ਹੀ ਸੀ ਕਿ ਇੱਕ ਵਿਅਕਤੀ ਨੇ ਆ ਕੇ ਗਿਲਾਸ ਵਿੱਚ ਫਲਾਂ ਦਾ ਜੂਸ ਦਿੱਤਾ। ਉਨ੍ਹਾਂ ਕਿਹਾ ਕਿ ਇਹ ‘ਪ੍ਰਸ਼ਾਦ’ ਹੈ ਅਤੇ ਸਾਰਿਆਂ ਨੂੰ ਪਰੋਸ ਰਿਹਾ ਹੈ। ਪੀੜਤ ਨੇ ਦੱਸਿਆ ਕਿ ਜੂਸ ਪੀਣ ਤੋਂ ਬਾਅਦ ਉਸਦੀ ਪਤਨੀ ਅਤੇ ਉਸਦੀ ਭਤੀਜੀ ਬੇਹੋਸ਼ ਹੋ ਗਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment