27 ਸਾਲਾ ਅਭਿਸ਼ੇਕ ਸਰਨਾ  ਦੀ ਵਿਦੇਸ਼ ਤੋਂ ਆਉਂਦੇ ਸਮੇਂ ਜਹਾਜ਼ ‘ਚ ਹੋਈ ਸੀ ਮੌਤ, ਮ੍ਰਿਤਕ ਦੇਹ ਅੱਜ ਪਹੁੰਚੀ ਪਿੰਡ

TeamGlobalPunjab
1 Min Read

ਕਪੂਰਥਲਾ : ਕਪੂਰਥਲਾ ਜ਼ਿਲ੍ਹਾ ਦੇ ਕਸਬਾ ਕਾਲਾ ਸੰਘਿਆਂ ਦੇ ਇੱਕ 27 ਸਾਲਾ ਅਭਿਸ਼ੇਕ ਸਰਨਾ  ਦੀ ਵਿਦੇਸ਼ ਤੋਂ ਆਉਂਦੇ ਸਮੇਂ ਜਹਾਜ਼ ਵਿਚ ਮੌਤ ਹੋ ਗਈ ਸੀ। ਅਭਿਸ਼ੇਕ ਦੀ  ਮ੍ਰਿਤਕ ਦੇਹ ਅੱਜ ਉਸਦੇ ਪਿੰਡ ਆਲਮਗੀਰ ਵਿਖੇ ਪਹੁੰਚੀ।

 

ਮ੍ਰਿਤਕ ਦੇ ਪਰਿਵਾਰਕ ਮੈਂਬਰ ਸ਼ਾਮ ਸੁੰਦਰ ਸਰਨਾ ਨੇ ਦੱਸਿਆ ਸੀ ਕਿ ਅਭਿਸ਼ੇਕ ਸਰਨਾ ਅਭੀ ਡੈਨਮਾਰਕ ਵਿਖੇ ਰਹਿ ਰਿਹਾ ਸੀ ਅਤੇ ਆਪਣੀ ਭੈਣ ਦਾ ਵਿਆਹ ਕਰਨ ਅਤੇ ਆਪਣਾ ਵਿਆਹ ਕਰਵਾਉਣ ਲਈ ਵਤਨ ਪਰਤ ਰਿਹਾ ਸੀ। ਡੈਨਮਾਰਕ ਤੋਂ ਆਉਂਦਿਆਂ ਜਹਾਜ਼ ਦੋਹਾ ਕਤਰ ਰੁਕਣਾ ਸੀ। ਕਤਰ ਪਹੁੰਚਣ ਤੋਂ ਕਰੀਬ 10 ਮਿੰਟ ਪਹਿਲਾਂ ਉਸ ਦੀ ਜਹਾਜ਼ ਵਿਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

- Advertisement -

 

 

ਅਭਿਸ਼ੇਕ ਨੇ ਜਹਾਜ਼ ਉੱਡਣ ਤੋਂ ਪਹਿਲਾਂ ਆਪਣੇ ਦੋਸਤ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਨੂੰ ਜਹਾਜ਼ ਚੱਲਣ ਤੋਂ ਪਹਿਲਾਂ ਉਲਟੀ ਆਈ ਸੀ ਪਰ ਹੁਣ ਉਹ ਠੀਕ ਮਹਿਸੂਸ ਕਰ ਰਿਹਾ ਸੀ ।

 

- Advertisement -
Share this Article
Leave a comment