Home / News / 27 ਸਾਲਾ ਅਭਿਸ਼ੇਕ ਸਰਨਾ  ਦੀ ਵਿਦੇਸ਼ ਤੋਂ ਆਉਂਦੇ ਸਮੇਂ ਜਹਾਜ਼ ‘ਚ ਹੋਈ ਸੀ ਮੌਤ, ਮ੍ਰਿਤਕ ਦੇਹ ਅੱਜ ਪਹੁੰਚੀ ਪਿੰਡ

27 ਸਾਲਾ ਅਭਿਸ਼ੇਕ ਸਰਨਾ  ਦੀ ਵਿਦੇਸ਼ ਤੋਂ ਆਉਂਦੇ ਸਮੇਂ ਜਹਾਜ਼ ‘ਚ ਹੋਈ ਸੀ ਮੌਤ, ਮ੍ਰਿਤਕ ਦੇਹ ਅੱਜ ਪਹੁੰਚੀ ਪਿੰਡ

ਕਪੂਰਥਲਾ : ਕਪੂਰਥਲਾ ਜ਼ਿਲ੍ਹਾ ਦੇ ਕਸਬਾ ਕਾਲਾ ਸੰਘਿਆਂ ਦੇ ਇੱਕ 27 ਸਾਲਾ ਅਭਿਸ਼ੇਕ ਸਰਨਾ  ਦੀ ਵਿਦੇਸ਼ ਤੋਂ ਆਉਂਦੇ ਸਮੇਂ ਜਹਾਜ਼ ਵਿਚ ਮੌਤ ਹੋ ਗਈ ਸੀ। ਅਭਿਸ਼ੇਕ ਦੀ  ਮ੍ਰਿਤਕ ਦੇਹ ਅੱਜ ਉਸਦੇ ਪਿੰਡ ਆਲਮਗੀਰ ਵਿਖੇ ਪਹੁੰਚੀ।   ਮ੍ਰਿਤਕ ਦੇ ਪਰਿਵਾਰਕ ਮੈਂਬਰ ਸ਼ਾਮ ਸੁੰਦਰ ਸਰਨਾ ਨੇ ਦੱਸਿਆ ਸੀ ਕਿ ਅਭਿਸ਼ੇਕ ਸਰਨਾ ਅਭੀ ਡੈਨਮਾਰਕ ਵਿਖੇ ਰਹਿ ਰਿਹਾ ਸੀ ਅਤੇ ਆਪਣੀ ਭੈਣ ਦਾ ਵਿਆਹ ਕਰਨ ਅਤੇ ਆਪਣਾ ਵਿਆਹ ਕਰਵਾਉਣ ਲਈ ਵਤਨ ਪਰਤ ਰਿਹਾ ਸੀ। ਡੈਨਮਾਰਕ ਤੋਂ ਆਉਂਦਿਆਂ ਜਹਾਜ਼ ਦੋਹਾ ਕਤਰ ਰੁਕਣਾ ਸੀ। ਕਤਰ ਪਹੁੰਚਣ ਤੋਂ ਕਰੀਬ 10 ਮਿੰਟ ਪਹਿਲਾਂ ਉਸ ਦੀ ਜਹਾਜ਼ ਵਿਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।     ਅਭਿਸ਼ੇਕ ਨੇ ਜਹਾਜ਼ ਉੱਡਣ ਤੋਂ ਪਹਿਲਾਂ ਆਪਣੇ ਦੋਸਤ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਨੂੰ ਜਹਾਜ਼ ਚੱਲਣ ਤੋਂ ਪਹਿਲਾਂ ਉਲਟੀ ਆਈ ਸੀ ਪਰ ਹੁਣ ਉਹ ਠੀਕ ਮਹਿਸੂਸ ਕਰ ਰਿਹਾ ਸੀ ।  

Check Also

ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ 75 ਪੀ.ਐਸ.ਏ. ਪਲਾਂਟ ਲਗਾਏ ਜਾਣਗੇ : ਮੁੱਖ ਸਕੱਤਰ

ਚੰਡੀਗੜ੍ਹ : ‘ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਸਾਰੀਆਂ ਸਿਹਤ …

Leave a Reply

Your email address will not be published. Required fields are marked *