Breaking News

ਪਾਕਿ ਵਾਲੇ ਪਾਸਿਓਂ ਆਈ ਖਤਰਨਾਕ ਚੀਜ਼ ! ਪੂਰੇ ਪੰਜਾਬ ਨੂੰ ਸੀ ਖਤਮ ਕਰਨ ਦਾ ਮਨਸੂਬਾ !

ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਸੂਬੇ ਦੀ ਪੁਲਿਸ ਨਸ਼ਾ ਖਤਮ ਕਰਨ ਲਈ ਕੋਸ਼ਿਸ਼ਾਂ ਕਰਨ ਦੇ ਦਾਅਵੇ ਕਰਨ ਦੇ ਨਾਲ ਨਾਲ ਇਸ ਨੂੰ ਖਤਮ ਕਰਨ ਲਈ ਆਮ ਜਨਤਾ ਦਾ ਵੀ ਸਾਥ ਮੰਗ ਰਹੀ ਹੈ ਉੱਥੇ ਇਸੇ ਮਾਹੌਲ ਵਿੱਚ ਪਾਕਿ ਵਾਲੇ ਪਾਸਿਓਂ ਸਰਹੱਦ ‘ਤੇ ਅਜਿਹੀ ਚੀਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਨਾਲ ਪੂਰਾ ਪੰਜਾਬ ਤਬਾਹ ਹੋ ਸਕਦਾ ਸੀ। ਦਰਅਸਲ ਭਾਰਤ ਪਾਕਿ ਸਰਹੱਦ ‘ਤੇ ਮੌਜੂਦ ਚੌਂਕੀ ਬਹਾਦਰ ਕੇ ਵਿਖੇ ਸੁਰੱਖਿਆ ਦਸਤੇ (ਬੀਐਸਫ) ਵੱਲੋਂ ਹੈਰੋਇਨ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

bsf seized heroin worth 25 crore from indo pak border

ਦੱਸ ਦਈਏ ਕਿ ਇਸ ਹੈਰੋਇਨ ਦੀ ਬਜ਼ਾਰ ਵਿੱਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਹੈਰੋਇਨ ਦੇ ਇਹ ਇੰਨੀ ਵੱਡੀ ਖੇਪ ਗੁਆਂਢੀ ਮੁਲਕ ਪਾਕਿ ਵਾਲੇ ਪਾਸਿਓਂ ਕੁਝ ਤਸਕਰਾਂ ਵੱਲੋਂ ਸਰਹੱਦ ‘ਤੇ ਮੌਜੂਦ ਕੰਡਿਆਲੀ ਤਾਰ ਤੋਂ ਪਾਰ ਸਿੱਟੀ ਗਈ ਸੀ ਜਿਸ ਨੂੰ ਬੀਐਸਐਫ ਵੱਲੋਂ ਬਰਾਮਦ ਕਰ ਲਿਆ ਗਿਆ। ਇੱਕ ਪਾਸੇ ਜਿੱਥੇ ਪੰਜਾਬ ਅੰਦਰ ਹਰ ਦਿਨ ਨਸ਼ਿਆਂ ਨਾਲ  ਨੌਜਵਾਨਾਂ ਦੀ ਮੌਤ ਹੋ ਰਹੀ ਹੈ ਉੱਥੇ ਇੰਨੀ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਮਿਲਣਾ ਬਹੁਤ ਚਿੰਤਾ ਦਾ ਵਿਸ਼ਾ ਹੈ।

Check Also

ਨਿਹੰਗਾਂ ਤੇ ਪੁਲਿਸ ਵਿਚਾਲੇ ਹੋਈ ਝੜਪ, 20 ‘ਤੇ FIR ਦਰਜ

ਅੰਮ੍ਰਿਤਸਰ:ਪੰਜਾਬ ਦੇ ਅੰਮ੍ਰਿਤਸਰ ‘ਚ ਦੇਰ ਰਾਤ ਨਿਹੰਗਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਮਾਮਲਾ ਵਧਦਾ …

Leave a Reply

Your email address will not be published. Required fields are marked *