ਨਵੀਂ ਦਿੱਲੀ : ਰੇਲ ਪਟੜੀ ਤੇ ਵਾਪਰੇ ਹਾਦਸੇ ਤੋਂ ਬਾਅਦ ਲੌਕ ਡਾਉਣ ਦਰਮਿਆਨ ਅਜ ਮਜ਼ਦੂਰਾਂ ਨਾਲ ਇਕ ਹੋਰ ਵੱਡਾ ਸੜਕ ਹਾਦਸਾ ਵਾਪਰਿਆ ਹੈ । ਇਹ ਹਾਦਸਾ ਇੰਨਾ ਭਿਆਨਕ ਸੀ ਕਿ 24 ਮਜਦੂਰ ਇਸ ਦੁਰਘਟਨਾ ਵਿੱਚ ਦਮ ਤੋੜ ਗਏ। ਉਥੇ ਹੀ ਹੁਣ ਸਿਆਸਤਦਾਨਾਂ ਵਲੋਂ ਵੀ ਇਸ ਘਟਨਾ ਸਬੰਧੀ ਪ੍ਰਤੀਕਿਰਿਆਵਾਂ ਦਿਤੀਆਂ ਜਾ ਰਹੀਆਂ ਹਨ । ਜੇਕਰ ਗਲ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਕਰੀਏ ਤਾਂ ਉਨ੍ਹਾਂ ਆਪਣੇ ਟਵੀਟਰ ਹੈਂਡਲ ਰਾਹੀਂ ਮਜ਼ਦੂਰਾਂ ਨਾਲ ਦੁੱਖ ਵੰਡਾਇਆ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਕਿ ਉਤਰ ਪ੍ਰਦੇਸ਼ ਦੇ ਔਰਿਆ ਵਿੱਚ 24 ਮਜ਼ਦੂਰਾਂ ਦੀ ਹੋੋਈ ਮੌਤ ਦੀ ਖਬਰ ਤੋਂ ਦੁਖੀ ਹਾਂ। ਮ੍ਰਿਤਕ ਮਜਦੂਰਾਂ ਦੇੇ ਪਰਿਵਾਰਾਂ ਨਾਲ ਸੰਵੇਦਨਾ ਸਾਂਝੀ ਕਰਦਿਆਂ ਜਖਮੀਆਂ ਦੇ ਜਲਦ ਠੀਕ ਹੋੋੋਣ ਲਈ ਕਾਮਨਾ ਕਰਦਾ ਹਾਂ ।”
उतर प्रदेश के औरैया में सड़क हादसे में 24 मजदूरों की मौत और अनेक लोगों के घायल होने की खबर से आहत हूं।मृतकों के परिवारों के प्रति मैं अपनी गहरी संवेदना व्यक्त करता हूं और घायलों के जल्द स्वस्थ होने की कामना करता हूं।
— Rahul Gandhi (@RahulGandhi) May 16, 2020
ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਇਸ ਟਵੀਟ ਤੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਲਿਖਿਆ ਕਿ ਕੋਈ ਭੁੱਖ ਨਾਲ ਮਰ ਰਿਹਾ ਹੈ ਕੋਈ ਰੇਲ ਦੀ ਪਟਰੀ ਤੇ ਮਰ ਰਿਹਾ ਹੈ ਤੇ ਕੋਈ ਸੜਕ ਤੇ ਮਰ ਰਿਹਾ ਹੈ ਪਰ ਹਰ ਵਾਰ ਮਜਦੂਰ ਹੀ ਮਰ ਰਿਹਾ ਹੈ ਸਰਕਾਰ ਕਦੇ ਨਹੀਂ ਮਰਦੀ ਕਿਉਂਕਿ ਸਰਕਾਰ ਦਾ ਜਮੀਰ ਮਰ ਗਿਆ ਹੈ ।
https://twitter.com/manmohansingh__/status/1261510995912151042
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਤੇ ਟਵੀਟ ਕਰਦਿਆਂ ਲਿਖਿਆ ਕਿ ਉਹ ਔਰਿਆ ਵਿੱਚ ਕੀਮਤੀ ਜਾਨਾਂ ਚਲੇ ਜਾਣ ਤੇ ਦੁਖੀ ਹਨ।
Extremely disturbed by the loss of lives in the accident in Auraiya. The tragedy of migrant labour keeps getting worse. Something needs to be done urgently.
— Arvind Kejriwal (@ArvindKejriwal) May 16, 2020
ਹੁਣ ਜੇਕਰ ਗਲ ਯੋਗੀ ਅਦਿੱਤਿਆ ਨਾਥ ਦੀ ਕਰੀਏ ਤਾਂ ਉਨ੍ਹਾਂ ਟਵੀਟਰ ਰਾਹੀਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਘਟਨਾ ਦੀ ਕਰਵਾਉਣ ਦੀ ਜਾਣਕਾਰੀ ਦਿੱਤੀ ਹੈ ।
जनपद औरैया में सड़क दुर्घटना में प्रवासी कामगारों/श्रमिकों की मृत्यु दुर्भाग्यपूर्ण एवं दुःखद है, मेरी संवेदनाएं मृतकों के शोक संतप्त परिजनों के साथ हैं।
पीड़ितों को हर संभव राहत प्रदान करने,घायलों का समुचित उपचार कराने व दुर्घटना की त्वरित जांच करवाने के निर्देश भी दिए गए हैं।
— Yogi Adityanath (@myogiadityanath) May 16, 2020