ਮੈਕਸੀਕੋ ਸਿਟੀ : ਬੀਤੇ ਬੁੱਧਵਾਰ ਮੈਕਸੀਕੋ ਦੇ ਇੱਕ ਨਸ਼ਾ ਮੁਕਤ ਕੇਂਦਰ ‘ਤੇ ਕੁਝ ਬੰਦੂਕਧਾਰੀਆਂ ਨੇ ਫਾਇਰਿੰਗ ਕੀਤੀ, ਜਿਸ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੱਤ ਜ਼ਖਮੀਆਂ ‘ਚੋਂ ਤਿੰਨ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਲਾਂਕਿ ਅਜੇ ਤੱਕ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਗੁਆਨਾਜੁਆਟੋ ਪੁਲਿਸ ਨੇ ਦੱਸਿਆ ਕਿ ਹਮਲਾ ਇਰਾਪੁਆਟੋ ਸ਼ਹਿਰ ‘ਚ ਬੁੱਧਵਾਰ ਨੂੰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਨੇ ਕੇਂਦਰ ‘ਚ ਮੌਜੂਦ ਸਾਰਿਆਂ ਨੂੰ ਨਿਸ਼ਾਨਾ ਬਣਾਇਆ। ਹਮਲੇ ‘ਚ ਕਿਸੇ ਦੇ ਅਗਵਾ ਹੋਣ ਦੀ ਖਬਰ ਨਹੀਂ ਹੈ। ਰਾਜਪਾਲ ਡਿਗੋ ਸਿਨਹੂਈ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਘਟਨਾ ‘ਚ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਹੱਥ ਹੈ।
ਪਿਛਲੇ ਮਹੀਨੇ ਦੌਰਾਨ ਇਰਾਪੁਆਟੋ ਸ਼ਹਿਰ ‘ਚ ਹੋਣ ਵਾਲਾ ਇਹ ਦੂਜਾ ਅਜਿਹਾ ਹਮਲਾ ਸੀ। ਸਾਲ 2010 ਵਿੱਚ ਉੱਤਰੀ ਮੈਕਸੀਕੋ ਦੇ ਚਿਹੁਆਹੁਆ ਸ਼ਹਿਰ ਵਿੱਚ ਇੱਕ ਹਮਲੇ ਵਿੱਚ 19 ਲੋਕ ਮਾਰੇ ਗਏ ਸਨ।