Home / ਖੇਡਾ / 23 ਸਾਲ ਤੱਕ ਦੁਨੀਆ ਨੂੰ ਧੋਖਾ ਦਿੰਦੇ ਰਹੇ ਅਫਰੀਦੀ, ਹੁਣ ਖੁਸ ਸਕਦੈ ਵੱਡਾ ਰਿਕਾਰਡ..

23 ਸਾਲ ਤੱਕ ਦੁਨੀਆ ਨੂੰ ਧੋਖਾ ਦਿੰਦੇ ਰਹੇ ਅਫਰੀਦੀ, ਹੁਣ ਖੁਸ ਸਕਦੈ ਵੱਡਾ ਰਿਕਾਰਡ..

ਪਾਕਿਸਤਾਨ ਦੇ ਸਾਬਕਾ ਕ੍ਰਿਕੇਟ ਕਪਤਾਨ ਸ਼ਾਹਿਦ ਅਫਰੀਦੀ ਨੇ ਆਪਣੀ ਉਮਰ ਨੂੰ ਲੈ ਕੇ ਬਣਿਆ ਰਹੱਸ ਖਤਮ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਜਨਮ 1975 ਵਿੱਚ ਹੋਇਆ ਸੀ ਅਤੇ ਆਧਿਕਾਰਕ ਅੰਕੜਿਆਂ ਅਨੁਸਾਰ 1980 ਵਿੱਚ ਨਹੀਂ।

ਅਫਰੀਦੀ ਨੇ ਆਪਣੀ ਆਤਮਕਥਾ ‘ਗੇਮ ਚੇਂਜਰ’ ਵਿੱਚ ਲਿਖਿਆ, ‘ਮੈਂ ਸਿਰਫ 19 ਸਾਲ ਦਾ ਸੀ, 16 ਸਾਲ ਦਾ ਨਹੀਂ ਜਿਵੇਂ ਕ‌ਿ ਉਨ੍ਹਾਂ ਨੇ ਦਾਅਵਾ ਕੀਤਾ ਮੇਰਾ ਜਨਮ 1975 ਵਿੱਚ ਹੋਇਆ। ਇਸ ਲਈ ਹਾਂ, ਅਧਿਕਾਰੀਆਂ ਨੇ ਮੇਰੀ ਉਮਰ ਗਲਤ ਲਿਖੀ।’ ਆਫਰੀਦੀ ਦਾ 19 ਸਾਲ ਦਾ ਹੋਣ ਦਾ ਦਾਅਵਾ ਭੁਲੇਖਾ ਪੈਦਾ ਕਰਨ ਵਾਲਾ ਹੈ, ਕਿਉਂਕਿ ਜੇਕਰ ਉਹ 1975 ਵਿੱਚ ਪੈਦਾ ਹੋਏ ਤਾਂ ਉਨ੍ਹਾਂ ਦੀ ਉਮਰ ਰਿਕਾਰਡ ਸੈਂਕੜੇ ਦੌਰਾਨ 21 ਸਾਲ ਹੋਣੀ ਚਾਹੀਦੀ ਹੈ।

ਅਫਰੀਦੀ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਨੈਰੋਬੀ ‘ਚ ਵਨ ਡੇ ਤਿਕੋਣੀ ਸੀਰੀਜ਼ ਸ਼ੁਰੂਆਤ ਕੀਤੀ ਸੀ ਜਿੱਥੇ ਉਨ੍ਹਾਂ ਨੇ 37 ਗੇਂਦਾਂ ‘ਚ ਸਭ ਤੋਂ ਤੇਜ਼ ਵਨ ਡੇ ਸੈਂਕੜਾ ਲਗਾਇਆ ਸੀ। ਉਸਦਾ ਇਹ ਰਿਕਾਰਡ 17 ਸਾਲ ਤਕ ਕਾਇਮ ਰਿਹਾ ਸੀ। ਜੇਕਰ ਖਿਡਾਰੀ ਰਿਕਾਰਡ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਸ ਸਮੇਂ ਉਸਦੀ ਉਮਰ 16 ਸਾਲ ਹੋਣੀ ਚਾਹੀਦੀ ਸੀ ਪਰ ਉਸਦੀ ਤਾਜ਼ਾ ਦਾਖਲੇ ਤੋਂ ਬਾਅਦ ਉਸ ਸਮੇਂ ਉਮਰ 20 ਜਾਂ 21 ਸਾਲ ਹੋਵੇਗੀ। ਉਹ ਉਸ ਤੋਂ ਬਾਅਦ ਨੈਰੋਬੀ ਤੋਂ ਵੈਸਟਇੰਡੀਜ਼ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਪਾਕਿਸਤਾਨ ਦੇ ਲਈ ਅੰਡਰ-19 ਸੀਰੀਜ਼ ਖੇਡੀ ਜਦਕਿ ਉਸ ਸਮੇਂ ਉਹ ਅੰਡਰ-19 ਖਿਡਾਰੀ ਨਹੀਂ ਸਨ।

 

Check Also

ਕ੍ਰਿਕਟਰ ਖਿਲਾਫ ਐਫਆਈਆਰ ਹੋਈ ਦਰਜ਼? ਜਾਣੋ ਕੀ ਹੈ ਵਜ੍ਹਾ..

ਨਵੀਂ ਦਿੱਲੀ : ਖਿਡਾਰੀਆਂ ‘ਤੇ ਮੈਚ ਫਿਕਸਿੰਗ ਦੇ ਦੋਸ਼ ਲਗਦੇ ਹੀ ਰਹਿੰਦੇ ਹਨ ਪਰ ਜੇਕਰ …

Leave a Reply

Your email address will not be published. Required fields are marked *