ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਇਲਾਕੇ ਵਿਚ 22 ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗਣ ਨਾਲ 19 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਗ ‘ਤੇ ਕਾਬੂ ਪਾਉਣ ਲਈ 21 ਫ਼ਾਇਰ ਬ੍ਰਿਗੇਡ ਤੋਂ ਇਲਾਵਾ ਹੈਲੀਕਾਪਟਰਾਂ ਨੂੰ ਵੀ ਲਗਾਉਣਾ ਪਿਆ।
ਇਸ ਇਮਾਰਤ ਵਿਚ ਕਪੜਿਆਂ ਅਤੇ ਇੰਟਰਨੈੱਟ ਸੇਵਾ ਦੇਣ ਵਾਲੀਆਂ ਕਈ ਕੰਪਨੀਆਂ ਦੇ ਵੀ ਦਫ਼ਤਰ ਹਨ। ਬਨਾਨੀ ਪੁਲਿਸ ਥਾਣਾ ਦੇ ਇੰਚਾਰਜ ਫ਼ਰਮਾਨ ਅਲੀ ਨੇ ਪੱਤਰਕਾਰਾਂ ਨੂੰ ਘਟਨਾ ਵਿਚ ਹੋਏ ਜਾਨੀ ਮਾਲ ਨੁਕਸਾਨ ਦੀ ਜਾਣਕਾਰੀ ਦਿਤੀ। ਮਰਨ ਵਾਲਿਆਂ ਵਿਚ ਸ਼੍ਰੀਲੰਕਾ ਦਾ ਇਕ ਨਾਗਰਿਕ ਵੀ ਸ਼ਾਮਲ ਹੈ ਜਿਸ ਦੀ ਮੌਤ ਇਮਾਰਤ ਵਿਚੋਂ ਹੇਠਾਂ ਛਾਲ ਮਾਰਨ ਕਾਰਨ ਹੋਈ ਹੈ। ਹੋਰ ਵੀ ਕਈ ਲੋਕਾਂ ਨੇ ਜਾਨ ਬਚਾਉਣ ਲਈ ਇਮਾਰਤ ਤੋਂ ਛਾਲਾਂ ਮਾਰੀਆਂ ਸਨ।
ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਇਹ ਵੀ ਦਸਿਆ ਕਿ ਅੱਗ ਇਮਾਰਤ ਦੀ ਅੱਠਵੀਂ ਮੰਜ਼ਿਲ ਤੇ ਲਗੀ ਸੀ ਤੇ ਫਿਰ ਇਹ 9ਵੀਂ, 10ਵੀਂ ਅਤੇ 11ਵੀਂ ਮੰਜ਼ਿਲ ਤੱਕ ਫੈਲ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨਾ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ।
22 ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ 19 ਮੌਤਾਂ, 50 ਤੋਂ ਜ਼ਿਆਦਾ ਗੰਭੀਰ ਰੂਪ ਨਾਲ ਝੁਲਸੇ

Leave a Comment
Leave a Comment