ਵਾਸ਼ਿੰਗਟਨ: 9 ਸਤੰਬਰ ਅਮਰੀਕੀ ਇਤਿਹਾਸ ਦਾ ਉਹ ਕਾਲਾ ਦਿਨ ਸੀ ਜਿਸ ਦਿਨ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ‘ਚ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਸਨ ਤੇ ਹਜ਼ਾਰਾਂ ਜ਼ਖਮੀ ਹੋ ਗਏ ਸਨ। ਇਹ ਇੰਨਾ ਭਿਆਨਕ ਸੀ ਕਿ ਕਈਆਂ ਦੀਆਂ ਲਾਸ਼ਾਂ ਵੀ ਨਹੀਂ ਮਿਲ ਸਕੀਆਂ।
ਕਿਵੇਂ ਹੋਇਆ ਸੀ 11 ਸਤੰਬਰ 2001 ਵਾਲੇ ਦਿਨ ਇਹ ਹਮਲਾ?
ਇਸ ਘਟਨਾ ਨੂੰ ਅਲਕਾਇਦਾ ਨੇ ਅੰਜਾਮ ਦਿੱਤਾ ਸੀ ਤੇ ਇਸ ਹਮਲੇ ਦੀ ਸਾਜਿਸ਼ ਅਫਗਾਨਿਸਤਾਨ ਵਿੱਚ ਬੈਠੇ ਓਸਾਮਾ ਬਿਨ ਲਾਦੇਨ ਨੇ ਰਚੀ ਸੀ। ਅਲ-ਕਾਇਦਾ ਨੇ ਅਜਿਹੀ ਰਣਨੀਤੀ ਬਣਾਈ ਸੀ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਅਲਕਾਇਦਾ ਨੇ ਕੋਈ ਬੰਬ, ਗੋਲੀਆਂ, ਬਾਰੂਦ ਦੀ ਵਰਤੋਂ ਨਹੀਂ ਕੀਤੀ। ਉਸ ਨੇ ਅਮਰੀਕਾ ਤੋਂ ਹੀ 4 ਜਹਾਜ਼ ਹਾਈਜੈਕ ਕੀਤੇ ਅਤੇ ਫਿਰ ਉਨ੍ਹਾਂ ਨੂੰ ਹੀ ਕਰੈਸ਼ ਕਰ ਦਿੱਤਾ, ਇਸ ਘਟਨਾ ਨੂੰ ਅੰਜਾਮ ਦੇਣ ਲਈ ਉਸ ਨੇ 19 ਅੱਤਵਾਦੀ ਤਿਆਰ ਕੀਤੇ। ਇਨ੍ਹਾਂ ਵਿੱਚੋਂ 15 ਸਾਊਦੀ ਅਰਬ, ਦੋ ਯੂਏਈ ਅਤੇ ਇੱਕ ਮਿਸਰ ਅਤੇ ਲੇਬਨਾਨ ਤੋਂ ਸੀ।
11 ਸਤੰਬਰ 2001 ਦਾ ਮੰਗਲਵਾਰ ਵਾਲਾ ਦਿਨ ਆਮ ਵਰਗਾ ਹੀ ਸੀ ਤੇ ਲੋਕ ਆਪਣੇ-ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ। ਇਸੇ ਦੌਰਾਨ ਅਲਕਾਇਦਾ ਵਲੋਂ ਹਾਈਜੈਕ ਕੀਤੇ ਗਏ ਚਾਰ ਜਹਾਜ਼ਾਂ ‘ਚੋਂ ਦੋ ਨੇ ਵਰਲਡ ਟਰੇਡ ਸੈਂਟਰ ਨੂੰ ਟੱਕਰ ਮਾਰ ਦਿੱਤੀ। ਜਦੋਂ ਪਹਿਲਾ ਜਹਾਜ਼ ਟਕਰਾਇਆ ਤਾਂ ਇਸ ਨੂੰ ਹਾਦਸਾ ਸਮਝਿਆ ਗਿਆ ਸੀ, ਪਰ ਜਦੋਂ ਕੁਝ ਦੇਰ ਬਾਅਦ ਦੂਜਾ ਹਮਲਾ ਹੋਇਆ ਤਾਂ ਲੋਕਾਂ ਨੇ ਸਮਝ ਲਿਆ ਕਿ ਇਹ ਹਾਦਸਾ ਨਹੀਂ ਸਗੋਂ ਅੱਤਵਾਦੀ ਹਮਲਾ ਸੀ ਤੇ ਕੁਝ ਹੀ ਸਮੇਂ ‘ਚ ਟਵਿੰਨ ਟਾਵਰ ਢਹਿ ਢੇਰੀ ਹੋ ਗਿਆ।
ਤੀਜਾ ਜਹਾਜ਼ ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨਾਲ ਟਕਰਾਇਆ। ਉੱਥੇ ਹੀ ਚੌਥੇ ਜਹਾਜ਼ ਦਾ ਨਿਸ਼ਾਨਾ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਕੈਪੀਟਲ ਬਿਲਡਿੰਗ ਸੀ, ਪਰ ਉਹ ਪੈਨਸਿਲਵੇਨੀਆ ਦੇ ਇੱਕ ਖੇਤ ‘ਚ ਕ੍ਰੈਸ਼ ਹੋ ਗਿਆ। ਦੱਸਿਆਂ ਜਾਂਦਾ ਹੈ ਕਿ ਜਹਾਜ਼ ‘ਚ ਸਵਾਰ ਲੋਕਾਂ ਅਤੇ ਪਾਇਲਟ ਨੇ ਜਹਾਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਇਹ ਹਾਦਸਾਗ੍ਰਸਤ ਹੋ ਗਿਆ।
ਕਿੰਨੇ ਲੋਕਾਂ ਦੀ ਹੋਈ ਸੀ ਮੌਤ?
ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 2,977 ਦੱਸੀ ਗਈ ਹੈ। ਇਸ ਵਿੱਚ ਚਾਰ ਜਹਾਜ਼ਾਂ ਵਿੱਚ ਸਵਾਰ 246 ਯਾਤਰੀ ਅਤੇ ਚਾਲਕ ਦਲ ਸ਼ਾਮਲ ਸੀ, ਜਿਨ੍ਹਾਂ ‘ਚੋਂ ਕੋਈ ਵੀ ਨਹੀਂ ਬਚਿਆ। ਇਸ ਦੇ ਨਾਲ ਹੀ ਟਵਿਨ ਟਾਵਰ ਡਿੱਗਣ ਕਾਰਨ 2606 ਲੋਕਾਂ ਦੀ ਮੌਤ ਹੋ ਗਈ ਸੀ। ਪੈਂਟਾਗਨ ‘ਤੇ ਹੋਏ ਹਮਲੇ ‘ਚ 125 ਲੋਕ ਮਾਰੇ ਗਏ ਸਨ।