ਕੈਨੇਡਾ ਦੇ ਸਬਵੇਅ ਸਟੇਸ਼ਨ ‘ਤੇ 21 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

TeamGlobalPunjab
1 Min Read

ਟੋਰਾਂਟੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 21 ਸਾਲਾ ਭਾਰਤੀ ਵਿਦਿਆਰਥੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਵਾਸੂਦੇਵ ਨਾਂ ਦਾ ਨੌਜਵਾਨ ਇਸੇ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ‘ਤੇ ਕੈਨੇਡਾ ਗਿਆ ਸੀ। ਲੰਘੇ ਦਿਨ ਸ਼ਾਮ 5:00 ਵਜੇ ਦੇ ਕਰੀਬ ਟੋਰਾਂਟੋ ਦੇ ਸਬਵੇਅ ਸਟੇਸ਼ਨ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਮੌਕੇ ‘ਤੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਵਾਸੂਦੇਵ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ । ਵਾਸੂਦੇਵ ਟੋਰਾਂਟੋ ਦੇ ਸੇਨੇਕਾ ਕਾਲਜ ਦਾ ਵਿਦਿਆਰਥੀ  ਹੈ।

ਕਤਲ ਦੇ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹਨ। ਕਤਲ ਕਰਨ ਵਾਲੇ ਦਾ ਕੱਦ ਸਾਢੇ 6 ਫੁੱਟ ਲੰਮਾ ਅਤੇ ਕਾਲੇ ਮੂਲ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਜਾਂਚਕਰਤਾ ਉਨ੍ਹਾਂ ਗਵਾਹਾਂ ਦੀ ਭਾਲ ਕਰ ਰਹੇ ਹਨ ਜੋ ਘਟਨਾ ਦੇ ਸਮੇਂ ਖੇਤਰ ਵਿੱਚ ਸਨ। ਇਸ ਦੇ ਨਾਲ ਹੀ ਉਥੇ ਲੱਗੇ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment