ਟਰੰਪ ਦੇ ਦੇਸ਼ ਕਹਿਰ ਬਣ ਵਰਿਆ ਕੋਰੋਨਾ, 24 ਘੰਟਿਆਂ ਦੌਰਾਨ ਹੋਈਆਂ 2494 ਮੌਤਾਂ

TeamGlobalPunjab
1 Min Read

ਵਾਸ਼ਿੰਗਟਨ : ਜੋਨਸ ਹੌਪਕਿੰਸ ਯੂਨੀਵਰਸਿਟੀ ਦੁਆਰਾ ਸ਼ਨੀਵਾਰ ਦੀ ਰਾਤ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਗਲੋਬਲ ਮਹਾਂਮਾਰੀ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ ਹੈ । ਅਮਰੀਕਾ ਵਿੱਚ ਪਿਛਲੇ  24 ਘੰਟਿਆਂ ਦੌਰਾਨ 2 ਹਜਾਰ 4 ਸੌ 94 ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ।

- Advertisement -

ਦਸ ਦੇਈਏ ਕਿ ਇਥੇ ਕੁੱਲ ਕੇਸਾਂ ਦੀ ਗਿਣਤੀ 9 ਲਖ 36ਹਜਾਰ 6ਸੌ 16 ਹੋ ਗਈ ਹੈ ਜਦੋਂ ਕਿ ਦੇਸ਼ ਵਿੱਚ ਕੁੱਲ ਮਿਲਾ ਕੇ 53,511 ਮੌਤਾਂ ਹੋਈਆਂ ਹਨ।  ਸੈਕਟਰੀ ਸਟੇਟ ਮਾਈਕ ਪੋਂਪੀਓ ਨੇ ਕਿਹਾ ਹੈ ਕਿ “ਪੂਰੀ ਗਲੋਬਲ ਆਰਥਿਕ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਹੈ” ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੇ 5 ਮਿਲੀਅਨ ਤੋਂ ਵੱਧ ਲੋਕਾਂ ਦਾ ਪ੍ਰੀਖਣ ਕੀਤਾ ਸੀ, ਜੋ ਕਿ ਵਿਸ਼ਵ ਦੇ ਕਿਸੇ ਵੀ ਦੇਸ਼ ਨਾਲੋਂ ਵਧੇਰੇ ਹੈ, ਅਤੇ ਸਾਰੇ ਵੱਡੇ ਦੇਸ਼ਾਂ ਦੇ ਸਾਂਝੇ ਦੇਸ਼ਾਂ ਨਾਲੋਂ ਵੀ ਵੱਧ ਹੈ।

Share this Article
Leave a comment