ਨਿਊਯਾਰਕ: COVID – 19 ਨੂੰ ਲੈ ਕੇ ਵਹਾਇਟ ਹਾਊਸ ਨੇ ਸਖਤ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦੋ ਹਫ਼ਤੇ ਅਮਰੀਕਾ ਲਈ ਮੁਸ਼ਕਲ ਅਤੇ ਬੇਹੱਦ ਚੁਣੋਤੀ ਭਰੇ ਹੋਣਗੇ। ਇਨ੍ਹਾਂ 14 ਦਿਨਾਂ ਵਿੱਚ ਸਥਿਤੀ ਖਰਾਬ ਹੋ ਸਕਦੀ ਹੈ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਸੰਕਰਮਣ ਨਾਲ ਹੋਣ ਵਾਲੀ ਮੌਤਾਂ ਵਿੱਚ ਤੇਜੀ ਨਾਲ ਵਾਧਾ ਹੋ ਸਕਦਾ ਹੈ। ਇਹ ਗਿਣਤੀ 1,00,000 ਤੋਂ 2,00,000 ਤੱਕ ਪਹੁੰਚ ਸਕਦੀ ਹੈ।
ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਛੂਤ ਦੀਆਂ ਬਿਮਾਰੀਆਂ ਦੇ ਨਿਰਦੇਸ਼ਕ ਐਂਥਨੀ ਫੌਕੀ ਨੇ ਸੀਐਨਐਨ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਕੋਵਿਡ-19 ਦੇ ‘ਲੱਖਾਂ ਕੇਸ’ ਨਿਸ਼ਚਤ ਹੀ ਹੋਣਗੇ ਅਤੇ ਇੱਕ ਮਿਲੀਅਨ ਤੋਂ ਵੱਧ ਮੌਤਾਂ ਹੋਣਗੀਆਂ। ਉਨ੍ਹਾਂ ਕਿਹਾ, “ਅੱਜ ਅਸੀਂ ਜੋ ਵੇਖ ਰਹੇ ਹਾਂ, ਉਸ ਦੇ ਮੱਦੇਨਜ਼ਰ, ਕੋਰੋਨਾ ਵਾਇਰਸ ਕਾਰਨ ਇਕ ਤੋਂ ਦੋ ਲੱਖ ਵਿਅਕਤੀਆਂ ਦੀ ਮੌਤ ਹੋ ਸਕਦੀ ਹੈ।”
ਉੱਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਅਮਰੀਕਾ ਵਿੱਚ ਦੋ ਹਫਤੀਆਂ ‘ਚ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿ ਉਨ੍ਹਾਂ ਨੇ ਉਮੀਦ ਜਤਾਈ ਕਿ ਅਮਰੀਕਾ ਵਿੱਚ 1 ਜੂਨ ਤੱਕ ਸਭ ਠੀਕ ਹੋ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਅਮਰੀਕਾ ਵਿੱਚ ਕੋਰੋਨਾ ਮਹਾਮਾਰੀ ਨਾਲ ਜੁੜੀ ਗਾਈਡਲਾਈਨ ਦਾ 30 ਅਪ੍ਰੈਲ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਅਮਰੀਕਾ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਦਿਸ਼ਾ ਨਿਰਦੇਸ਼ ਵਿੱਚ ਵੀ 30 ਅਪ੍ਰੈਲ ਤੱਕ ਵਧਾ ਦਿੱਤੇ ਗਏ ਹਨ । ਐਤਵਾਰ ਦੀ ਸ਼ਾਮ ਤੱਕ ਅਮਰੀਕਾ ਵਿੱਚ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 1,39,675 ਤੱਕ ਪਹੁੰਚ ਗਈ। ਉਥੇ ਹੀ 2,231 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਟਰੰਪ ਨੇ ਵ੍ਹਾਈਟ ਹਾਉਸ ਵਿੱਚ ਐਲਾਨ ਕੀਤਾ ਦੀ ਕਿ ਅਮਰੀਕਾ ਵਿੱਚ ਵੱਧ ਦੇ ਮਾਮਲੀਆਂ ਨੂੰ ਵੇਖਦੇ ਹੋਏ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਟਰੰਪ ਨੇ ਕਿਹਾ ਕਿ ਹਾਲਾਂਕਿ ਇਹ ਸਿਰਫ ਗਾਈਡਲਾਈਨ ਹਨ ਅਜਿਹੇ ਵਿੱਚ ਇਹ ਰਾਜ ਅਤੇ ਸਥਾਨਕ ਸਰਕਾਰਾਂ ‘ਤੇ ਨਿਰਭਰ ਹੈ ਕਿ ਉਹ ਅਮਰੀਕੀ ਸਮੂਹ ਵਿਵਸਥਾ ਦੇ ਤਹਿਤ ਇਸਨੂੰ ਲਾਗੂ ਕਰਨ।