30 ਸਾਲ ਤੋਂ ਅਲਮਾਰੀ ‘ਚ ਰੱਖੀ 2 ਹਜ਼ਾਰ ਸਾਲ ਪੁਰਾਣੀ ਮੁੰਦਰੀ, ਹੁਣ ਬੁਢਾਪੇ ‘ਚ ਕਰੇਗਾ ਨਿਲਾਮ

Global Team
2 Min Read

ਲੰਡਨ: ਦੋ ਹਜ਼ਾਰ ਸਾਲ ਪਹਿਲਾਂ ਸੇਲਟਿਕ ਨੇਤਾ ਦੁਆਰਾ ਪਹਿਨੀ ਗਈ ‘ਸ਼ਾਨਦਾਰ’ ਸੋਨੇ ਦੀ ਮੁੰਦਰੀ ਨੂੰ ਨਿਲਾਮ ਕੀਤਾ ਜਾਵੇਗਾ। ਇਹ ਮੁੰਦਰੀ ਤਕਰੀਬਨ ਤਿੰਨ ਦਹਾਕਿਆਂ ਤੋਂ ਇੱਕ ਕੁਲੈਕਟਰ ਦੀ ਅਲਮਾਰੀ ਵਿੱਚ ਰੱਖੀ ਹੋਈ ਸੀ। ਇੱਕ ਰਿਪੋਰਟ ਮੁਤਾਬਕ 1994 ਵਿੱਚ ਉੱਤਰੀ ਯੌਰਕਸ਼ਾਇਰ ਦੇ ਇੱਕ ਇਲਾਕੇ ਵਿੱਚ ਮਿਲੇ ਆਇਰਨ ਏਜ ਗਹਿਣਿਆਂ ਦੀ ਕੀਮਤ 30,000 ਪੌਂਡ ਤੱਕ ਹੋਣ ਦੀ ਸੰਭਾਵਨਾ ਹੈ। ਇਹ ਰਿੰਗ ਬ੍ਰਿਟੇਨ ਉੱਤੇ ਰੋਮਨ ਹਮਲੇ ਤੋਂ ਕਈ ਦਹਾਕੇ ਪਹਿਲਾਂ, 100 ਸਾਲ ਬੀ ਸੀ ਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਕੋਰੀਲਟੌਵੀ ਕਬੀਲੇ ਦੇ ਇੱਕ ਸਰਦਾਰ ਦੁਆਰਾ ਪਹਿਨਿਆ ਗਿਆ ਸੀ ਜਿਸਨੇ ਮਿਡਲੈਂਡਜ਼ ਅਤੇ ਯੌਰਕਸ਼ਾਇਰ ਦੇ ਕੁਝ ਹਿੱਸਿਆਂ ਉੱਤੇ ਰਾਜ ਕੀਤਾ ਸੀ।

ਇੱਕ ਮੈਟਲ ਪ੍ਰਾਸਪੈਕਟਰ ਨੇ 1990 ਦੇ ਦਹਾਕੇ ਵਿੱਚ ਨਾਰੇਸਬਰੋ ਵਿੱਚ ਅੰਗੂਠੀ ਲੱਭੀ ਅਤੇ ਇਸਨੂੰ ਮੌਜੂਦਾ ਮਾਲਕ ਨੂੰ ਕੁਝ ਸੌ ਪੌਂਡ ਵਿੱਚ ਵੇਚ ਦਿੱਤਾ।

ਕੁਲੈਕਟਰ, ਇੱਕ 66 ਸਾਲਾ ਵਿਅਕਤੀ, ਜੋ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦਾ ਸੀ, ਨੇ ਇਸ ਨੂੰ ਮੁਲਾਂਕਣ ਕਰਨ ਤੋਂ ਪਹਿਲਾਂ ਲਗਭਗ 28 ਸਾਲਾਂ ਤੱਕ ਇੱਕ ਅਲਮਾਰੀ ਵਿੱਚ ਰੱਖਿਆ। ਉਸ ਨੇ ਕਿਹਾ ਕਿ “ਮੈਂ ਆਪਣੇ 60 ਦੇ ਦਹਾਕੇ ਵਿੱਚ ਹਾਂ, ਮੈਨੂੰ ਨਹੀਂ ਪਤਾ ਕਿ ਮੈਂ ਕਿੰਨਾ ਚਿਰ ਜੀਵਾਂਗਾ,” ;ਮੁੰਦਰੀ ਦੇ ਮਾਲਕ ਨੇ ਸ਼ੁਰੂ ਵਿੱਚ ਇਸ ਨੂੰ ਰੋਮਨ ਜਾਂ ਐਂਗਲੋ-ਸੈਕਸਨ ਮੰਨਿਆ, ਪਰ ਜਦੋਂ ਉਸਨੇ ਬ੍ਰਿਟਿਸ਼ ਮਿਊਜ਼ੀਅਮ ਵਿੱਚ ਇਸਦਾ ਮੁਲਾਂਕਣ ਕੀਤਾ, ਤਾਂ ਮਾਹਿਰਾਂ ਨੇ ਉਸਦੀ ਸਹੀ ਉਮਰ ਦੱਸੀ।

ਰਿੰਗ ਦਾ ਵਿਲੱਖਣ ਅਮੂਰਤ ਡਿਜ਼ਾਈਨ ਆਈਸੀਨੀ ਕਬੀਲੇ ਨਾਲ ਜੁੜਿਆ ਹੋਇਆ ਹੈ, ਜਿਸ ਨੇ ਰੋਮਨ ਹਮਲੇ ਤੋਂ ਪਹਿਲਾਂ ਪੂਰਬੀ ਐਂਗਲੀਆ ਦੇ ਇੱਕ ਵੱਡੇ ਹਿੱਸੇ ‘ਤੇ ਰਾਜ ਕੀਤਾ ਸੀ। ਮੁੰਦਰੀ ਦੀ ਵਿਕਰੀ 15 ਨਵੰਬਰ ਤੋਂ ਕੀਤੀ ਜਾਣੀ ਹੈ।

- Advertisement -

Share this Article
Leave a comment