20 ਰੁਪਏ ਦੇ 4 ਆਂਡਿਆਂ ਨੇ ਪੁਲਿਸ ਮੁਲਾਜ਼ਮ ਕਰਵਾਇਆ ਸਸਪੈਂਡ, ਵੀਡੀਓ ਹੋਈ ਵਾਇਰਲ

TeamGlobalPunjab
2 Min Read

ਫਤਿਹਗੜ੍ਹ ਸਾਹਿਬ (ਰਵਿੰਦਰ ਢਿੱਲੋਂ): ਆਏ ਦਿਨ ਪੁਲਿਸ ਵਾਲਿਆਂ ਦਾ ਨਾਂ ਹੁਣ ਸੁਰੱਖਿਆਂ ‘ਚ ਰਹਿੰਦਾ ਹੈ।  ਪੁਲਿਸ ਵਾਲਿਆਂ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਹੀ ਜਾਂਦੀ ਹੈ। ਹੁਣ ਇਕ ਫਤਿਹਗੜ੍ਹ ਸਾਹਿਬ  ਤੋਂ ਮਾਮਲਾ ਸਾਹਮਣੇ ਆਇਆ ਹੈ।ਜਿਥੇ 20 ਰੁਪਏ ਦੇ ਚਾਰ ਆਂਡਿਆਂ ਨੇ ਹੌਲਦਾਰ ਨੂੰ ਸਸਪੈਂਡ ਕਰਵਾ ਦਿੱਤਾ ਹੈ। ਹੈੱਡ ਕਾਂਸਟੇਬਲ ਵਲੋਂ ਸੜਕ ‘ਤੇ ਖੜ੍ਹੀ ਰੇਹੜੀ ‘ਚ ਪਏ ਆਂਡਿਆਂ ‘ਚੋਂ ਚਾਰ ਆਂਡੇ ਚੋਰੀ ਕਰਦਿਆਂ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਜਦੋਂ ਹੀ ਇਹ ਵੀਡੀਓ ਐਸਐਸਪੀ ਅਮਨੀਤ ਕੌਂਡਲ ਕੋਲ ਪਹੁੰਚੀ ਤਾਂ ਉਸਨੇ ਤੁਰੰਤ ਤਹਿਸੀਲ ਗਾਰਡ ਵਿੱਚ ਤਾਇਨਾਤ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ।  ਇੱਥੇ ਹੀ ਬਸ ਨਹੀਂ ਇਸ ਪੁਲਸ ਮੁਲਾਜ਼ਮ ਦੀ ਐੱਸ. ਐੱਸ. ਪੀ. ਵੱਲੋਂ ਵਿਭਾਗੀ ਇਨਕੁਆਰੀ ਵੀ ਖੋਲ੍ਹ ਦਿੱਤੀ ਗਈ ਹੈ ।ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਵਿਭਾਗ ‘ਚ ਅਜਿਹੀਆਂ ਕਾਰਵਾਈਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਵੀਡੀਓ ਜੋਤੀ ਸਰੂਪ ਚੌਕ ਦੇ ਨਜ਼ਦੀਕ ਦੀ ਦੱਸੀ ਜਾ ਰਹੀ ਹੈ ।

ਦਸ ਦਈਏ ਛਿੰਦਰ ਨਾਮ ਦਾ ਵਿਅਕਤੀ ਜੋਤੀ ਸਰੂਪ ਚੌਕ ਵਿਚ ਆਂਡਿਆਂ ਦੀ ਸਪਲਾਈ ਕਰਦਾ ਹੈ। ਹਰ ਦਿਨ ਦੀ ਤਰ੍ਹਾਂ, ਉਹ ਆਪਣੀ ਗਲੀ ‘ਚ ਆਂਡਿਆਂ ਦੀ ਸਪਲਾਈ ਕਰਨ ਗਿਆ। ਇੰਨੇ ‘ਚ ਹੀ ਰੋਡ ‘ਤੇ ਖੜ੍ਹੇ ਪੁਲਿਸ ਮੁਲਾਜ਼ਮ ਨੇ ਉਸ ਦੀ ਰੇਹੜੀ ‘ਚੋਂ ਆਂਡੇ ਚੋਰੀ ਕਰਕੇ ਆਪਣੀ ਜੇਬ ‘ਚ ਪਾ ਲਏ ਜਿਸ ਦੇ ਕੋਲ ਖੜ੍ਹੇ ਕਿਸੇ ਵਿਅਕਤੀ ਨੇ ਵੀਡੀਓ ਬਣਾ ਲਈ। ਆਂਡੇ ਵੇਚਣ ਵਾਲੇ ਵਿਅਕਤੀ ਮੁਤਾਬਕ ਉਸ ਦੀ ਰੇਹੜੀ ‘ਚੋਂ ਚਾਰ ਆਂਡੇ ਗਾਇਬ ਸਨ।

TAGGED: , , ,
Share this Article
Leave a comment