ਸਰੀ: ਕੈਨੇਡਾ ਦੇ ਸਰੀ ਸ਼ਹਿਰ ਤੋਂ ਦੁਖਦਾਈ ਖਬਰ ਆਈ ਹੈ, ਜਿੱਥੇ ਇੱਕ 19 ਸਾਲਾ ਪੰਜਾਬੀ ਨੌਜਵਾਨ ਹਰਮਨ ਸਿੰਘ ਢੇਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਫਰੈਂਕ ਜੈਂਗ ਨੇ ਦੱਸਿਆ ਕਿ ਐਮਰਜੰਸੀ ਸਰਵਿਸਜ਼ ਨੂੰ ਬੀਤੀ 27 ਦਸੰਬਰ ਨੂੰ ਰਾਤ ਲਗਭਗ10 ਵਜੇ ਫੋਨ ਆਇਆ ਸੀ, ਜਿਸ ‘ਚ ਦੱਸਿਆ ਗਿਆ ਕਿ ਸਰੀ ਦੀ 137ਏ ਸਟਰੀਟ ਐਂਡ 90 ਐਵੇਨਿਊ ਖੇਤਰ ਵਿੱਚ ਕਰੀਕਸਾਈਡ ਐਲੀਮੈਂਟਰੀ ਸਕੂਲ ਦੇ ਨੇੜੇ ਇੱਕ ਕਾਰ ‘ਚ ਕੋਈ ਨੌਜਵਾਨ ਗੋਲੀਆਂ ਲੱਗਣ ਕਾਰਨ ਜ਼ਖਮੀ ਹਾਲਤ ‘ਚ ਪਿਆ ਹੈ।
ਜਦੋਂ ਪੁਲਿਸ ਟੀਮ ਮੌਕੇ ‘ਤੇ ਪੁੱਜੀ ਤਾਂ 19 ਸਾਲਾ ਇਹ ਨੌਜਵਾਨ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ ‘ਚ ਸੀ, ਪਰ ਉਸ ਦੇ ਸਾਹ ਚੱਲ ਰਹੇ ਸਨ। ਪੁਲਿਸ ਟੀਮ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਇਸ ਨੌਜਵਾਨ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ 19 ਸਾਲਾ ਹਰਮਨ ਸਿੰਘ ਢੇਸੀ ਵਜੋਂ ਹੋਈ।
IHIT is on a new case from last night in #SurreyBC pic.twitter.com/WoEvW0Ovmf
— IHIT (@HomicideTeam) December 29, 2020
ਪੁਲਿਸ ਅਧਿਕਾਰੀ ਫਰੈਂਕ ਨੇ ਦੱਸਿਆ ਕਿ ਹਰਮਨ ਸਿੰਘ ਢੇਸੀ ਦਾ ਅਪਰਾਧਕ ਪਿਛੋਕੜ ਸੀ ਅਤੇ ਹੋ ਸਕਦਾ ਹੈ ਕਿ ਇਸੇ ਦੇ ਚਲਦਿਆਂ ਉਸ ਦਾ ਕਤਲ ਹੋਇਆ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਵਾਰਦਾਤ ਸਬੰਧੀ ਕਈ ਵੀਡੀਓ ਫੁਟੇਜ ਜਾਂ ਕਈ ਹੋਰ ਜਾਣਕਾਰੀ ਹੈ ਤਾਂ ਉਹ ਫੋ ਸੰਪਰਕ ਕਰ ਸਕਦਾ ਹੈ।