ਕੈਨੇਡਾ ‘ਚ ਪੰਜਾਬੀ ਨੌਜਵਾਨ ਕੋਲੋਂ ਸ਼ੱਕੀ ਕੋਕੀਨ ਦੇ 52 ਕਿੱਲੋ ਦੇ ਡੱਬੇ ਬਰਾਮਦ

Rajneet Kaur
2 Min Read

ਬਰੈਂਪਟਨ : ਵਿਦੇਸ਼ ‘ਚ ਜਾਕੇ ਜਿਥੇ ਨੌਜਵਾਨ ਆਪਣਾ ਭੱਵਿਖ ਸੁਧਾਰਦੇ ਨੇ ਉਥੇ ਹੀ ਕਈ ਨੌਜਵਾਨ ਆਪਣਾ ਭੱਵਿਖ ਤਬਾਹ ਕਰ ਰਹੇ ਹਨ।  ਓਨਟਾਰੀਓ ਦੇ ਬਲੂ ਵਾਟਰ ਬ੍ਰਿੱਜ ਪੋਰਟ ਆਫ ਐਂਟਰੀ ਰਾਹੀਂ ਕਥਿਤ ਤੌਰ ਉੱਤੇ 50 ਕਿੱਲੋ ਕੋਕੀਨ ਸਮਗਲ ਕਰਨ ਦੀ ਕੋਸ਼ਿਸ਼ ਕਰ ਰਹੇ ਬਰੈਂਪਟਨ ਦੇ ਪੰਜਾਬੀ ਨੌਜਵਾਨ ਨੂੰ ਚਾਰਜ ਕੀਤਾ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ 4 ਦਸੰਬਰ ਨੂੰ ਪੁਆਇੰਟ ਐਡਵਰਡ ਓਨਟਾਰੀਓ ਵਿੱਚ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਤੋਂ ਇੱਕ ਕਮਰਸ਼ੀਅਲ ਟਰੱਕ ਕੈਨੇਡਾ ਵਿੱਚ ਦਾਖਲ ਹੋਇਆ ਹੈ। ਉਸ ਨੂੰ ਹੁਣ ਅੱਗੇ ਜਾਂਚ ਲਈ ਭੇਜਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ CBSA ਦੇ ਅਧਿਕਾਰੀਆਂ ਨੂੰ ਸ਼ੱਕੀ ਕੋਕੀਨ ਦੇ 52 ਕਿੱਲੋ ਦੇ ਡੱਬੇ ਮਿਲੇ ਹਨ। ਬਾਰਡਰ ਕਰੌਸਿੰਗ ਉੱਤੇ ਇਨ੍ਹਾਂ ਡੱਬਿਆਂ ਨੂੰ ਸੀਜ਼ ਕਰ ਲਿਆ ਗਿਆ ਹੈ। ਸੀਬੀਐਸਏ ਤੇ ਆਰਸੀਐਮਪੀ ਨੇ ਬਰੈਂਪਟਨ ਦੇ 27 ਸਾਲਾ ਮਨਪ੍ਰੀਤ ਸਿੰਘ ਦੀ ਪਛਾਣ ਮਸ਼ਕੂਕ ਵਜੋਂ ਕੀਤੀ ਹੈ। ਉਸ ਖਿਲਾਫ ਕਈ ਚਾਰਜਿਜ਼ ਲਾਏ ਗਏ ਹਨ ਜਿਨ੍ਹਾਂ ਵਿੱਚ ਕੰਟਰੋਲਡ ਡਰੱਗਜ਼ ਐਂਡ ਸਬਸਟਾਂਸਿਜ਼ ਐਕਟ ਤਹਿਤ ਕੋਕੀਨ ਇੰਪੋਰਟ ਕਰਨ ਤੇ ਸਮਗਲਿੰਗ ਲਈ ਕੋਕੀਨ ਆਪਣੇ ਕੋਲ ਰੱਖਣ ਵਰਗੇ ਚਾਰਜਿਜ਼ ਵੀ ਸ਼ਾਮਲ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment