16,000 ਫੁੱਟ ਦੀ ਉਚਾਈ ‘ਤੇ ਟੁੱਟਿਆ ਜਹਾਜ਼ ਦਾ ਦਰਵਾਜ਼ਾ, ਵੀਡੀਓ ‘ਚ ਕੈਦ ਹੋਈ ਘਟਨਾ

Prabhjot Kaur
2 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਅਲਾਸਕਾ ਏਅਰਲਾਈਨਜ਼ ਦੇ ਇੱਕ ਬੋਇੰਗ ਜਹਾਜ਼ ਦਾ ਦਰਵਾਜ਼ਾ ਟੇਕ ਆਫ ਤੋਂ ਬਾਅਦ ਅਸਮਾਨ ਵਿੱਚ ਲਗਭਗ 16000 ਫੁੱਟ ਦੀ ਉਚਾਈ ‘ਤੇ ਟੁੱਟ ਕੇ ਡਿੱਗ ਗਿਆ। ਇਸ ਕਾਰਨ ਜਹਾਜ਼ ‘ਚ ਸਵਾਰ ਸਾਰੇ 177 ਲੋਕਾਂ ਦੀ ਜਾਨ ਖ਼ਤਰੇ ‘ਚ ਪੈ ਗਈ। ਇਨ੍ਹਾਂ ‘ਚੋਂ ਛੇ ਚਾਲਕ ਦਲ ਦੇ ਮੈਂਬਰ ਸਨ। ਐਮਰਜੈਂਸੀ ਦੇ ਮੱਦੇਨਜ਼ਰ ਜਹਾਜ਼ ਨੂੰ ਪੋਰਟਲੈਂਡ ਵਿਖੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਲਾਸਕਾ ਏਅਰਲਾਈਨਜ਼ ਦੀ ਫਲਾਈਟ 1282 ਸ਼ਾਮ 4:52 ‘ਤੇ ਪੋਰਟਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ, ਪਰ ਇਸ ਹਾਦਸੇ ਤੋਂ ਬਾਅਦ ਜਹਾਜ਼ ਨੇ ਸ਼ਾਮ 5:30 ਵਜੇ ਪੋਰਟਲੈਂਡ ਹਵਾਈ ਅੱਡੇ ‘ਤੇ ਮੁੜ ਐਮਰਜੈਂਸੀ ਲੈਂਡਿੰਗ ਕੀਤੀ।

ਯਾਤਰੀਆਂ ਵਲੋਂ ਬਣਾਈ ਗਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੈਬਿਨ ਦਾ ਦਰਵਾਜ਼ਾ ਜਹਾਜ਼ ਤੋਂ ਪੂਰੀ ਤਰ੍ਹਾਂ ਵੱਖ ਹੋ ਗਿਆ।

ਅਲਾਸਕਾ ਏਅਰਲਾਈਨਜ਼ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ, “ਪੋਰਟਲੈਂਡ ਤੋਂ ਓਨਟਾਰੀਓ, CA (ਕੈਲੀਫੋਰਨੀਆ) ਲਈ ਬੋਇੰਗ 737-9 MAX ਫਲਾਈਟ ਨੰਬਰ AS1282 ਰਵਾਨਗੀ ਦੇ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ।”

ਜਿਸ ਤੋਂ ਬਾਅਦ ਸਾਰੇ 171 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਵਾਲੇ ਜਹਾਜ਼ ਨੂੰ ਪੋਰਟਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਨੀ ਪਈ। “ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਕਿਵੇਂ ਹੋਇਆ ਅਤੇ ਜਾਣਕਾਰੀ ਉਪਲਬਧ ਹੋਣ ‘ਤੇ ਸਾਂਝੀ ਕਰਾਂਗੇ।”

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment