ਬਰੈਂਪਟਨ: ਬਰੈਂਪਟਨ ਵਿਖੇ ਪਿਛਲੇ ਮਹੀਨੇ ਕਤਲ ਕੀਤੇ 18 ਸਾਲਾ ਨੌਜਵਾਨ ਦੀ ਸ਼ਨਾਖਤ ਨਿਸ਼ਾਨ ਥਿੰਦ ਵਜੋਂ ਕੀਤੀ ਗਈ ਹੈ ਅਤੇ ਪੀਲ ਰੀਜਨਲ ਪੁਲਿਸ ਨੇ ਮਾਮਲੇ ਦੀ ਤਹਿ ਤੱਕ ਜਾਂਦਿਆਂ 18 ਸਾਲ ਦੇ ਹੀ ਪ੍ਰੀਤਪਾਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਮੁਤਾਬਕ 16 ਸਾਲ ਦਾ ਮੁੱਖ ਸ਼ੱਕੀ ਹਾਲੇ ਫਰਾਰ ਹੈ ਅਤੇ ਪ੍ਰੀਤਪਾਲ ਸਿੰਘ ਨੂੰ ਵਾਰਦਾਤ ‘ਚ ਸਹਾਇਕ ਵਜੋਂ ਸ਼ਾਮਲ ਹੋਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਮੁੱਖ ਸ਼ੱਕੀ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
ਪੁਲਿਸ ਨੇ ਜਾਣਕਾਰੀ ਦੱਸਿਆ ਕਿ 19 ਦਸੰਬਰ ਨੂੰ ਗੋਲੀਆਂ ਲੱਗਣ ਕਾਰਨ ਜ਼ਖਮੀ ਇੱਕ ਨੌਜਵਾਨ ਦੇ ਹਸਪਤਾਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਡਿਟੈਕਟਿਵਜ਼ ਨਾਲ 905 453 2121 ਐਕਸਟੈਂਸ਼ਨ 3205 ‘ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨੂੰ 1-800-222 ਟਿਪਸ 8477 ‘ਤੇ ਕਾਲ ਕੀਤੀ ਜਾ ਸਕਦੀ ਹੈ।
Preetpaul Singh (pictured) arrested, and Peel police issue a Canada-wide warrant for the arrest of a 16-year-old in relation to the murder of Nishan Thind – Homicide Canada https://t.co/j0486QoRwA pic.twitter.com/CLcP7ZJGb0
— Homicide Canada (@homicide_canada) January 20, 2024
ਉੱਥੇ ਹੀ ਦੂਜੇ ਪਾਸੇ ਮਿਸੀਸਾਗਾ ਵਿਖੇ ਵੀਰਵਾਰ ਰਾਤ ਦੋ ਔਰਤਾਂ ਨੂੰ ਛੁਰੇ ਦੀ ਨੋਕ ‘ਤੇ ਲੁੱਟਣ ਦੇ ਮਾਮਲਿਆਂ ਵਿੱਚ ਪੀਲ ਰੀਜਨਲ ਪੁਲਿਸ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਲੁੱਟ ਦੀਆਂ ਦੋ ਵਾਰਦਾਤਾਂ ਸ਼ਾਮ 6 ਵਜੇ ਤੋਂ ਪੌਣੇ ਸੱਤ ਵਜੇ ਦਰਮਿਆਨ ਕਾਲਜਵੇਅ ਅਤੇ ਸਾਊਥ ਮਿਲਵੇਅ ਇਲਾਕੇ ਵਿਚ ਵਾਪਰੀਆਂ। ਦੋਹਾਂ ਮਾਮਲਿਆਂ ਵਿਚ ਪੀੜਤ ਔਰਤਾਂ ਸਾਊਥ ਕੌਮਨ ਲਾਇਬ੍ਰੇਰੀ ਨੇੜੇ ਪੈਦਲ ਜਾ ਰਹੀਆਂ ਸਨ ਜਦੋਂ ਦੋ ਜਣੇ ਉਨ੍ਹਾਂ ਕੋਲ ਆਏ ਅਤੇ ਛੁਰਾ ਦਿਖਾ ਕੇ ਕੀਮਤੀ ਚੀਜ਼ਾਂ ਲੈ ਗਏ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।