ਨਵੀ ਦਿੱਲੀ : ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਦਿੱਲੀ ਮੈਟਰੋ ਦੇ 16 ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਇਹਨਾਂ ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕੀਤਾ ਗਿਆ ਹੈ। ਇਸ ਵਿੱਚ ਜ਼ਿਆਦਾਤਰ ਬਲੂ ਲਾਈਨ ਦੇ ਸਟੇਸ਼ਨ ਹਨ।
ਡੀ.ਐੱਮ.ਆਰ.ਸੀ. ਦਾ ਕਹਿਣਾ ਹੈ ਕਿ ਹੇਠਾਂ ਦਿੱਤੇ ਮੈਟਰੋ ਸਟੇਸ਼ਨਾਂ ਨੂੰ ਅਗਲੇ ਨਿਰਦੇਸ਼ਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ‘ਤੇ ਇੰਟਰਚੇਂਜ ਦੀ ਸੁਵਿਧਾ ਉਪਲਬਧ ਰਹੇਗੀ। ਜਿਹੜੇ ਸਟੇਸ਼ਨਾਂ ਨੂੰ ਬੰਦ ਕੀਤਾ ਗਿਆ ਹੈ, ਉਹਨਾਂ ਵਿੱਚੋਂ ਜ਼ਿਆਦਾਤਰ ਜੰਤਰ-ਮੰਤਰ ਦੇ ਆਲੇ-ਦੁਆਲੇ ਦੇ ਸਟੇਸ਼ਨ ਸ਼ਾਮਲ ਹਨ। ਇਹਨਾਂ ਸਟੇਸ਼ਨਾਂ ‘ਤੇ ਐਂਟਰੀ ਅਤੇ ਐਗਜ਼ਿਟ ਦੋਵੇਂ ਬੰਦ ਕੀਤੇ ਗਏ ਹਨ।
ਪੂਰੀ ਸੂਚੀ —
ਲੋਕ ਕਲਿਆਣ ਮਾਰਗ
ਰਾਜੀਵ ਚੌਕ
ਪਟੇਲ ਚੌਕ
ਰਾਮਕ੍ਰਿਸ਼ਨ ਆਸ਼ਰਮ ਮਾਰਗ
ਬਾਰਾਖੰਭਾ ਰੋਡ
ਸੁਪਰੀਮ ਕੋਰਟ
ਸੇਵਾ ਤੀਰਥ
ਜਨਪਥ
ਮੰਡੀ ਹਾਊਸ
ਕੇਂਦਰੀ ਸਕੱਤਰੇਤ
ਆਈ.ਟੀ.ਓ. (ITO)
ਦਿੱਲੀ ਗੇਟ
ਇੰਦਰਪ੍ਰਸਥ
ਖ਼ਾਨ ਮਾਰਕੀਟ
ਜੋਰ ਬਾਗ
ਸ਼ਿਵਾਜੀ ਸਟੇਡੀਅਮ
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

