ਭਾਰਤ ਤੇ ਚੀਨ ਵਿਚਾਲੇ ਹੋਈ16 ਘੰਟੇ ਸੈਨਿਕ ਪੱਧਰੀ ਗੱਲਬਾਤ

TeamGlobalPunjab
2 Min Read

ਨਵੀਂ ਦਿੱਲੀ –  ਭਾਰਤ ਤੇ ਚੀਨ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਪਾਸਿਆਂ ਤੋਂ ਆਪਣੀਆਂ ਫੌਜਾਂ, ਹਥਿਆਰਾਂ ਤੇ ਹੋਰ ਫੌਜੀ ਉਪਕਰਣਾਂ ਨੂੰ ਹਟਾਉਣ ਤੋਂ ਬਾਅਦ ਟਕਰਾਅ ਦੇ ਹੋਰ ਮੋਰਚਿਆਂ ‘ਤੇ ਤਣਾਅ ਘੱਟ ਕਰਨ ‘ਚ ਲੱਗੇ ਹੋਏ ਹਨ।

ਇਸ ਦੇ ਮੱਦੇਨਜ਼ਰ, ਭਾਰਤ ਤੇ ਚੀਨ ਨੇ ਬੀਤੇ ਸ਼ਨੀਵਾਰ ਨੂੰ 16 ਘੰਟੇ ਸੈਨਿਕ ਪੱਧਰੀ ਗੱਲਬਾਤ ਕੀਤੀ। ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋ ਕੇ ਦੁਪਹਿਰ 2 ਵਜੇ ਤੱਕ ਚੱਲੀ।  ਇਸ ਗੱਲਬਾਤ ‘ਚ ਭਾਰਤੀ ਪੱਖ ਦੀ ਅਗਵਾਈ ਲੇਹ ਵਿਖੇ 14 ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਦੀ ਨੇ ਕੀਤੀ । ਚੀਨੀ ਪੱਖ ਦੀ ਅਗਵਾਈ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਦੱਖਣੀ ਜਿਨਜਿਆਂਗ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਨੇ ਕੀਤੀ। ਸੈਨਾ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਸਬੰਧੀ ਗੱਲਬਾਤ ਕੀਤੀ ਗਈ।

 11 ਫਰਵਰੀ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਐਲਾਨ ਕੀਤਾ ਸੀ ਕਿ ਤਣਾਅ ਘਟਾਉਣ ਲਈ ਭਾਰਤ ਤੇ ਚੀਨ ਵਿਚਾਲੇ ਇਕ ਸਮਝੌਤਾ ਹੋਇਆ ਹੈ। ਦੋਵਾਂ ਦੇਸ਼ਾਂ ਵਿਚਾਲੇ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਪਾਸਿਆਂ ਤੋਂ ਫ਼ੌਜਾਂ ਦੀ ਵਾਪਸੀ ‘ਤੇ ਸਹਿਮਤੀ ਹੋ ਗਈ ਹੈ। ਸਮਝੌਤੇ ਦੇ ਅਨੁਸਾਰ, ਦੋਵੇਂ ਧਿਰਾਂ ਅਗੇਤੀ ਮੋਰਚੇ ‘ਤੇ ਤਾਇਨਾਤ ਸੈਨਿਕਾਂ ਨੂੰ ਪੜਾਅਵਾਰ, ਤਾਲਮੇਲ ਤੇ ਪ੍ਰਮਾਣਿਤ ਢੰਗ ਨਾਲ ਹਟਾਉਣਗੀਆਂ। ਦੋਵੇਂ ਦੇਸ਼ਾਂ ਨੇ ਫਰੰਟ ਤੋਂ ਹਟਣ ਤੇ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਸਮਝੌਤਾ ਕੀਤਾ ਹੈ।

TAGGED: , ,
Share this Article
Leave a comment