16 ਘੰਟੇ ਸਫ਼ਰ ਤੋਂ ਬਾਅਦ ਅੰਸਾਰੀ ਨੂੰ ਪਹੁੰਚਾਇਆ ਬਾਂਦਾ ਜੇਲ੍ਹ, ਜਾਣੋ ਕੀ ਰਿਹਾ ਰੂਟ ਮੈਪ

TeamGlobalPunjab
2 Min Read

ਲਖਨਊ : ਪੰਜਾਬ ਦੀ ਰੋਪੜ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਤਕਰੀਬਨ 900 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਪਹੁੰਚਾ ਦਿੱਤਾ ਗਿਆ। ਯੂਪੀ ਪੁਲੀਸ ਦੀ ਭਾਰੀ ਸੁਰੱਖਿਆ ਦੇ ਵਿਚਾਲੇ ਇਸ ਕਾਫ਼ਲੇ ਨੇ 16 ਘੰਟੇ ਦਾ ਸਫ਼ਰ ਤੈਅ ਕਰਕੇ ਬੁੱਧਵਾਰ ਸਵੇਰੇ 4:30 ਵਜੇ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਪਹੁੰਚਾਇਆ। ਇਸ ਦੌਰਾਨ ਤਿੰਨ ਵਾਰ ਉਸ ਦਾ ਰੂਟ ਵੀ ਚੈੱਕ ਕੀਤਾ ਗਿਆ। ਜੇਲ੍ਹ ਪਹੁੰਚਣ ਤੋਂ ਇੱਕ ਘੰਟਾ ਪਹਿਲਾਂ ਪੂਰੀ ਰੋਡ ਨੂੰ ਬੈਰੀਕੇਡਿੰਗ ਕਰਕੇ ਬਾਕੀ ਟਰੈਫਿਕ ਲਈ ਬਲੌਕ ਕਰ ਦਿੱਤਾ ਗਿਆ ਸੀ। ਪੁਲੀਸ ਦਾ ਕਾਫ਼ਲਾ ਮੁਖਤਾਰ ਅੰਸਾਰੀ ਨੂੰ ਲੈ ਕੇ ਬਾਂਦਾ ਦੀ ਸੀਮਾ ਜਸਪੁਰਾ ‘ਚ 3:30 ਵਜੇ ਦਾਖ਼ਲ ਹੋਇਆ ਸੀ।

ਇਸ ਤੋਂ ਬਾਅਦ ਪੈਲਾਨੀ, ਪਪਰੇਂਦਾ ਅਤੇ ਯੂਨੀਵਰਸਿਟੀ ਰੋਡ ਤੋਂ ਹੁੰਦਾ ਹੋਇਆ, ਬਾਂਦਾ ਜੇਲ੍ਹ ‘ਚ ਦਾਖਲ ਹੋਇਆ। ਕਾਫ਼ਲੇ ਦੇ ਪਹੁੰਚਣ ਤੋਂ ਠੀਕ ਦਸ ਮਿੰਟ ਪਹਿਲਾਂ ਜੇਲ੍ਹ ਦਾ ਗੇਟ ਖੋਲ੍ਹ ਦਿੱਤਾ ਗਿਆ ਸੀ। ਮੁਖਤਾਰ ਅੰਸਾਰੀ ਦੇ ਪਿੱਛੇ ਆ ਰਹੀਆਂ ਸਾਰੀਆਂ ਗੱਡੀਆਂ ਨੂੰ ਜੇਲ੍ਹ ਤੋਂ ਇੱਕ ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਜੇਲ੍ਹ ਦੇ ਅੰਦਰ ਸਿਰਫ਼ ਮੁਖਤਾਰ ਅੰਸਾਰੀ ਦੀ ਐਂਬੂਲੈਂਸ ਅਤੇ ਪੁਲੀਸ ਅਧਿਕਾਰੀਆਂ ਦੀਆਂ ਦੋ ਗੱਡੀਆਂ ਹੀ ਜਾਣ ਦਿੱਤੀਆਂ ਗਈਆਂ।

ਪੰਜਾਬ ਦੇ ਰੋਪੜ ਜੇਲ ਤੋਂ ਯੂਪੀ ਪੁਲਿਸ ਦੀ ਟੀਮ ਦੁਪਹਿਰ 2 ਵਜੇ ਬਾਂਦਾ ਲਈ ਰਵਾਨਾ ਹੋਈ ਸੀ। ਪੰਜਾਬ ਤੋਂ ਹੁੰਦੇ ਹੋਏ ਇਹ ਕਾਫਿਲਾ ਸ਼ਾਮ ਚਾਰ ਵਜੇ ਹਰਿਆਣਾ ਦੇ ਕਰਨਾਲ ਪਹੁੰਚਿਆ। ਇਸ ਦੌਰਾਨ ਕਾਫ਼ਲੇ ਦੀ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਰਹੀ ਸੀ। ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅਨਸਾਰੀ ਦੇ ਖ਼ਿਲਾਫ਼ ਮੋਹਾਲੀ ਦੇ ਮਟੌਰ ਥਾਣੇ ਵਿੱਚ ਬਿਲਡਰ ਤੋਂ ਫਿਰੌਤੀ ਲੈਣ ਦੇ ਇਲਜ਼ਾਮਾਂ ਤਹਿਤ ਸਾਲ 2019 ‘ਚ ਮਾਮਲਾ ਦਰਜ ਹੋਇਆ ਸੀ। ਇਸ ਲਈ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ‘ਚ ਬੰਦ ਕੀਤਾ ਹੋਇਆ ਸੀ, ਪਰ ਉੱਤਰ ਪ੍ਰਦੇਸ਼ ਸਰਕਾਰ ਦਾ ਦਾਅਵਾ ਸੀ ਕਿ ਅਨਸਾਰੀ ਦੇ ਖ਼ਿਲਾਫ਼ ਯੂਪੀ ਵਿੱਚ ਵੱਧ ਮਾਮਲੇ ਦਰਜ ਹਨ। ਇਸ ਲਈ ਉਸ ਦੀ ਹਵਾਲਗੀ ਉੱਤਰ ਪ੍ਰਦੇਸ਼ ਪੁਲੀਸ ਨੂੰ ਦਿੱਤੀ ਜਾਵੇ। ਜਿਸ ਤੋਂ ਬਾਅਦ ਯੂਪੀ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਅਤੇ ਅਦਾਲਤ ਨੇ 8 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਅੰਸਾਰੀ ਦੀ ਹਵਾਲਗੀ ਉੱਤਰ ਪ੍ਰਦੇਸ਼ ਪੁਲੀਸ ਨੂੰ ਦੇਣ ਦੇ ਹੁਕਮ ਸੁਣਾਏ ਸਨ।

- Advertisement -

Share this Article
Leave a comment