ਨੈਰੋਬੀ : ਕਹਿੰਦੇ ਨੇ ਜਿੰਦਗੀ ਫੁੱਟੇ ਘੜੇ ਦੇ ਪਾਣੀ ਵਾਂਗ ਹੁੰਦੀ ਹੈ ਕੀ ਪਤਾ ਕਿੱਥੇ ਜਾ ਕਿ ਖ਼ਤਮ ਹੋ ਜਾਵੇ? ਕੀ ਪਤਾ ਇਹ ਸਾਹ ਆਇਆ ਹੈ ਤੇ ਅਗਲਾ ਨਾ ਆਵੇ? ਪਰ ਜੇਕਰ ਇਹੀ ਅਖੌਤ ਨੂੰ ਸਫਰ ਕਰਨ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਬੜਾ ਹੀ ਗੂੜਾ ਰਿਸ਼ਤਾ ਜਾਪਦਾ ਹੈ ਕਿਉਂਕਿ ਕੀ ਪਤਾ ਕਿੱਥੇ ਘਟਨਾ ਵਾਪਰ ਜਾਵੇ। ਇਸੇ ਲਈ ਸਫਰ ਦੌਰਾਨ ਹਵਾਈ ਸਫਰ ਨੂੰ ਵਧੇਰੇ ਸੁਰੱਖਿਅਤ ਸਮਝਿਆ ਜਾਂਦਾ ਹੈ, ਪਰ ਅੱਜ ਜੇਕਰ ਹਵਾਈ ਸਫਰ ਦੀ ਵੀ ਗੱਲ ਕਰੀਏ ਤਾਂ ਇਹ ਵੀ ਅੱਜ ਕੱਲ੍ਹ ਸੁਰੱਖਿਅਤ ਨਹੀਂ ਜਾਪਦਾ ਕਿਉਂਕਿ ਹਵਾਈ ਸਫਰ ਦੌਰਾਨ ਵੀ ਲਗਾਤਾਰ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਹਵਾਈ ਸਫਰ ਦੀ ਘਟਨਾ ਸਾਹਮਣੇ ਆਈ ਹੈ ਕੀਨੀਆ ‘ਚ। ਜਿੱਥੇ ਕਿ ਇੱਕ ਇਥੋਪੀਅਨ ਏਅਰਲਾਈਨਜ਼ ਕੰਪਨੀ ਦੇ ਜਹਾਜ਼ ਬੋਇੰਗ 737 ਦੇ ਹਾਦਸਾਗ੍ਰਸਤ ਹੋ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਸਬੰਧੀ ਕੀਨੀਆ ਦੇ ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੰਦਿਆਂ ਟਵੀਟ ਰਾਹੀਂ ਪਰਿਵਾਰਾਂ ਨਾਲ ਦੁੱਖ ਜ਼ਾਹਰ ਕੀਤਾ ਹੈ।
ਜਾਣਕਾਰੀ ਮੁਤਾਬਿਕ ਇਸ ਜਹਾਜ ਨੇ ਕੀਨੀਆ ਦੀ ਰਾਜਧਾਨੀ ਲਈ ਉਡਾਣ ਭਰੀ ਸੀ ਅਤੇ ਇਸ ਵਿੱਚ 149 ਯਾਤਰੀਆਂ ਦੇ ਨਾਲ ਨਾਲ 8 ਚਾਲਕ ਦਲ ਦੇ ਮੈਂਬਰ ਮੌਜੂਦ ਸਨ। ਇਸ ਹਾਦਸੇ ਦੌਰਾਨ 157 ਲੋਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਜਾ ਰਹੀ।