ਰਿਆਦ: ਸਾਊਦੀ ਅਰਬ ਵੱਲੋਂ ਆਪਣਾ ਪਹਿਲਾ ਮਾਮਲਾ ਦਰਜ ਕੀਤੇ ਜਾਣ ਤੋਂ ਛੇ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਰਿਪੋਰਟਾਂ ਵਿਚ ਦਸਿਆ ਜਾ ਰਿਹਾ ਹੈ ਕਿ ਸ਼ਾਹੀ ਪਰਿਵਾਰ ਦੇ ਲਗਭਗ 150 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿਚ ਸ਼ਾਹੀ ਪਰਿਵਾਰ ਦੇ ਦੂਰ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ।
ਜਿਸ ਤੋਂ ਬਾਅਦ ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਆਪਣੀ ਸੁਰੱਖਿਆ ਲਈ ਲਾਲ ਸਾਗਰ ‘ਤੇ ਜੇਦਾਹ ਸ਼ਹਿਰ ਵਿਚ ਇਕ ਟਾਪੂ ਤੇ ਮਹਿਲ ਵਿਚ ਖ਼ੁਦ ਨੂੰ ਅਾਇਸੋਲੈਟ ਕਰ ਲਿਆ ਹੈ। ਉਨ੍ਹਾਂ ਦੇ ਬੇਟੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਆਪਣੇ ਕਈ ਮੰਤਰੀਆਂ ਨਾਲ ਉਸੇ ਤੱਟ ‘ਤੇ ਦੂਰ ਦੇ ਸਥਾਨ ‘ਤੇ ਚਲੇ ਗਏ ਹਨ।
ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ ਤੇ ਮੱਕਾ-ਮਦੀਨਾ ਦੀ ਤੀਰਥ ਯਾਤਰਾਵਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਦੱਸਣਯੋਗ ਹੈ ਕਿ ਸਾਊਦੀ ਅਰਬ ‘ਚ ਹੁਣ ਤਕ ਕੋਰੋਨਾ ਨਾਲ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,795 ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ।