ਅਧਿਆਪਕਾਂ, ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਮੰਗਾਂ ਲਈ ਸ਼ੁਰੂ ਕੀਤਾ ਧਰਨਾ 13ਵੇਂ ਦਿਨ ਵੀ ਰਿਹਾ ਜਾਰੀ

TeamGlobalPunjab
1 Min Read

ਪਟਿਆਲਾ :ਪੰਜਾਬੀ ਯੂਨੀਵਰਸਿਟੀ ਦੇ ਡੀਨ, ਰਜਿਸਟਰਾਰ ਸਣੇ 28 ਅਧਿਆਪਕਾਂ ਵੱਲੋਂ ਵਾਧੂ ਅਹੁਦਿਆਂ ਤੋਂ ਅਸਤੀਫ਼ੇ ਦੇਣ ਤੋਂ ਬਾਅਦ ਬੀਤੇ ਮੰਗਲਵਾਰ ਨੂੰ 12 ਹੋਰ ਅਧਿਆਪਕਾਂ ਨੇ ਵਾਧੂ ਚਾਰਜ ਛੱਡ ਦਿੱਤੇ ਹਨ।

ਦੱਸ ਦਈਏ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ. ਕਲਾਸ ਆਫੀਸਰਜ਼ ਐਸੋਸੀਏਸ਼ਨ ਤੇ ਬੀ. ਤੇ ਸੀ. ਕਲਾਸ ਐਸੋਸੀਏਸ਼ਨ ਵੱਲੋਂ ਅਧਿਆਪਕਾਂ, ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਮੰਗਾਂ ਲਈ ਸ਼ੁਰੂ ਕੀਤਾ ਧਰਨਾ 13ਵੇਂ ਦਿਨ ਜਾਰੀ ਰਿਹਾ। ਲੜੀਵਾਰ ਭੁੱਖ ਹੜਤਾਲ ‘ਚ ਡਾ. ਮਿੰਨੀ ਸਿੰਘ, ਗੁਰਿੰਦਰਪਾਲ ਸਿੰਘ ਬੱਬੀ, ਪ੍ਰਧਾਨ, ਏ ਕਲਾਸ ਆਫੀਸਰਜ਼ ਐਸੋਸੀਏਸ਼ਨ ਤੇ ਕੰਵਲਜੀਤ ਸਿੰਘ ਮੈਂਬਰ, ਬੀ. ਤੇ ਸੀ. ਕਲਾਸ ਕਰਮਚਾਰੀ ਸੰਘ ਨੇ ਹਿੱਸਾ ਲਿਆ।

ਇਸਤੋਂ ਇਲ਼ਾਵਾ ਗੁਰਿੰਦਰਪਾਲ ਸਿੰਘ ਬੱਬੀ ਪ੍ਰਧਾਨ ਏ. ਕਲਾਸ ਆਫੀਸਰਜ਼ ਐਸੋਸੀਏਸ਼ਨਜ਼ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਬੰਧਕਾਂ ਨੇ ਬਹੁ ਗਿਣਤੀ ਅਧਿਕਾਰੀਆਂ ਨੂੰ ਤਰੱਕੀ ਤੋਂ ਵਾਂਝਿਆ ਰੱਖਿਆ ਹੈ। ਬੀ. ਤੇ ਸੀ. ਕਲਾਸ ਕਰਮਚਾਰੀ ਸੰਘ ਦੇ ਪ੍ਰਧਾਨ ਸਪਿੰਦਰਪਾਲ ਸਿੰਘ ਨੇ ਮੁਲਾਜ਼ਮਾਂ ਦੇ ਸੇਵਾਕਾਲ ‘ਚ ਵਾਧਾ ਕਰਨ ਤੇ ਕਰਮਚਾਰੀਆਂ ਨੂੰ ਬਣਦੀਆਂ ਤਰੱਕੀਆਂ ਦੇ ਲਾਭ ਜਾਰੀ ਕਰਨ ਦੀ ਮੰਗ ਕੀਤੀ।

TAGGED: ,
Share this Article
Leave a comment