ਦੁਨੀਆਂ ਦੀ ਸਭ ਤੋਂ ਛੋਟੇ ਕੱਦ ਵਾਲੀ ਔਰਤ ਦੀ ਮੌਤ

TeamGlobalPunjab
1 Min Read

ਨਿਊਜ਼ ਡੈਸਕ: ਦੁਨੀਆ ਦੀ ਸਭ ਤੋਂ ਛੋਟੇ ਕੱਦ ਵਾਲੀ 33 ਸਾਲਾ ਔਰਤ ਐਲੀਫ ਕੋਕਾਮਨ ਦਾ ਦੇਹਾਂਤ ਹੋ ਗਿਆ ਹੈ। ਐਲੀਫ ਤੁਰਕੀ ਦੇ ਓਸਮਾਨੀਆ ਸੂਬੇ ਦੇ ਕਾਦਿਰਲੀ ਸ਼ਹਿਰ ਦੀ ਰਹਿਣ ਵਾਲੀ ਸੀ। ਉਸ ਦਾ ਨਾਂ ਦੁਨੀਆ ਦੀ ਸਭ ਤੋਂ ਛੋਟੀ ਔਰਤ ਵਜੋਂ ਗਿਨੀਜ਼ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ। ਸਾਲ 2010 ‘ਚ ਪੂਰੇ ਇਕ ਸਾਲ ਤੱਕ ਐਲੀਫ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਰਿਹਾ।

ਜਾਣਕਾਰੀ ਮੁਤਾਬਕ ਐਲੀਫ ਅਚਾਨਕ ਬੀਮਾਰ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਐਲੀਫ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹਸਪਤਾਲ ‘ਚ ਭਰਤੀ ਕਰਵਾਉਣ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ।

ਐਲੀਫ ਦੀ ਲੰਬਾਈ 72.6 ਸੈਂਟੀਮੀਟਰ ਯਾਨੀ 2.5 ਫੁੱਟ ਸੀ। ਜਦੋਂ ਉਨ੍ਹਾਂ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਕੀਤਾ ਗਿਆ ਤਾਂ ਉਸ ਨੇ ਕਿਹਾ, ”ਮੈਨੂੰ ਹਮੇਸ਼ਾ ਉਮੀਦ ਸੀ ਕਿ ਕਿਸੇ ਦਿਨ ਇਹ ਦੁਨੀਆ ਮੈਨੂੰ ਪਛਾਣ ਲਵੇਗੀ। ਬਚਪਨ ਵਿੱਚ ਸਕੂਲੀ ਬੱਚੇ ਮੇਰੇ ਕੱਦ ਕਾਰਨ ਮੈਨੂੰ ਬਹੁਤ ਚਿੜਾਉਂਦੇ ਸਨ ਪਰ ਇਸ ਕਾਰਨ ਮੈਨੂੰ ਇੱਕ ਵੱਖਰੀ ਪਛਾਣ ਮਿਲੀ। ਹੁਣ ਮੈਨੂੰ ਆਪਣੇ ਕੱਦ ‘ਤੇ ਬਹੁਤ ਮਾਣ ਹੈ।

Share this Article
Leave a comment