ਫਤਿਹਾਬਾਦ: ਫਤਿਹਾਬਾਦ ਇਲਾਕੇ ਦੇ ਇਕ ਪਿੰਡ ‘ਚ ਦੀਵਾਲੀ ਦੀ ਰਾਤ ਚਾਰ ਸਾਲਾ ਬੱਚੇ ਦੇ ਕਤਲ ਦੇ ਮਾਮਲੇ ‘ਚ ਸਦਰ ਪੁਲਿਸ ਨੇ ਮ੍ਰਿ.ਤਕ ਬੱਚੇ ਦੇ ਗੁਆਂਢੀ 13 ਸਾਲਾ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਨਾਬਾਲਗ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਮਾਮਲੇ ‘ਚ ਹੱ.ਤਿਆ ਦੇ ਨਾਲ-ਨਾਲ ਕੁਕਰਮ ਲਈ ਪੋਕਸੋ ਐਕਟ ਦੀ ਧਾਰਾ 4 ਅਤੇ 6 ਵੀ ਜੋੜ ਦਿੱਤੀ ਹੈ।
ਪੁਲਿਸ ਨੇ ਮੁਲਜ਼ਮ ਨੂੰ ਬਾਲ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੁਵੇਨਾਈਲ ਹੋਮ ਅੰਬਾਲਾ ਭੇਜ ਦਿੱਤਾ ਗਿਆ ਹੈ। ਸਦਰ ਥਾਣਾ ਇੰਚਾਰਜ ਓਮਪ੍ਰਕਾਸ਼ ਬਿਸ਼ਨੋਈ ਨੇ ਦੱਸਿਆ ਕਿ ਬੱਚਾ 1 ਨਵੰਬਰ ਦੀ ਸ਼ਾਮ ਨੂੰ ਖੇਡਦੇ ਸਮੇਂ ਲਾਪਤਾ ਹੋ ਗਿਆ ਸੀ।ਉਸੇ ਰਾਤ ਕਰੀਬ 9:30 ਵਜੇ ਬੱਚੇ ਦੀ ਲਾ.ਸ਼ ਉਨ੍ਹਾਂ ਦੇ ਘਰ ਦੇ ਪਿੱਛੇ ਕਿਸੇ ਹੋਰ ਦੇ ਸ਼ੈੱਡ ‘ਚੋਂ ਮਿਲੀ। ਇਸ ਸਬੰਧੀ ਪੁਲਿਸ ਨੇ ਬੱਚੇ ਦੇ ਪਿਤਾ ਦੀ ਸ਼ਿਕਾਇਤ ’ਤੇ ਕਤ.ਲ ਦਾ ਕੇਸ ਦਰਜ ਕਰ ਲਿਆ ਸੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਸਕੈਨ ਕਰਕੇ ਪਿੰਡ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ‘ਤੇ ਮ੍ਰਿ.ਤਕ ਦੇ ਗੁਆਂਢ ‘ਚ ਰਹਿਣ ਵਾਲੇ 13 ਸਾਲਾ ਨਾਬਾਲਗ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਜਾਂਚ ‘ਚ ਸ਼ਾਮਿਲ ਕੀਤਾ ਗਿਆ।
ਪੁਲਿਸ ਅਨੁਸਾਰ ਜਾਂਚ ‘ਚ ਸਾਹਮਣੇ ਆਇਆ ਕਿ ਦੋਸ਼ੀ ਨਾਬਾਲਗ ਗਲੀ ‘ਚ ਘੁੰਮ ਰਹੇ 4 ਸਾਲ ਦੇ ਬੱਚੇ ਨੂੰ ਗਲਤ ਕੰਮ ਕਰਨ ਦੇ ਮਕਸਦ ਨਾਲ ਆਪਣੇ ਨਾਲ ਟੁੱਟੇ ਕਮਰੇ ‘ਚ ਲੈ ਗਿਆ। ਜਦੋਂ ਉਸ ਨੇ ਬੱਚੇ ਨੂੰ ਹੇਠਾਂ ਸੁੱਟਿਆ ਤਾਂ ਉਸ ਦੀ ਗਰਦਨ ਮਰੋੜੀ ਗਈ ਅਤੇ ਉਸ ਨੂੰ ਉਲਟੀ ਆ ਗਈ। ਜਦੋਂ ਬੱਚੇ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਦੋਸ਼ੀ ਨਾਬਾਲਗ ਨੇ ਪਲਾਸਟਿਕ ਦੇ ਕਾਗਜ਼ ਨਾਲ ਉਸਦਾ ਮੂੰਹ ਢੱਕ ਲਿਆ ਅਤੇ ਉਸ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗਿਆ। ਜਿਸ ਕਾਰਨ ਬੱਚਾ ਬੇਹੋਸ਼ ਹੋ ਗਿਆ। ਇਸ ਤੋਂ ਘਬਰਾ ਕੇ ਨਾਬਾਲਗ ਦੋਸ਼ੀ ਨੇ 4 ਸਾਲ ਦੇ ਬੱਚੇ ਨੂੰ ਤੂੜੀ ਹੇਠਾਂ ਦਬਾ ਤਾ ਅਤੇ ਉਥੋਂ ਭੱਜ ਗਿਆ। ਤੂੜੀ ਵਿੱਚ ਦਮ ਘੁਟਣ ਅਤੇ ਕੁਕਰਮ ਕਾਰਨ ਬੱਚੇ ਦੀ ਮੌ.ਤ ਹੋ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।