ਅਧਿਆਪਕਾ ਦੇ 13 ਸਾਲਾ ਮੁੰਡੇ ਨੇ ਟਿਊਸ਼ਨ ਪੜ੍ਹਨ ਗਈ ਬੱਚੀ ਨਾਲ ਕੀਤਾ ਜਬਰ ਜ਼ਿਨਾਹ

TeamGlobalPunjab
1 Min Read

ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਵਿਜੇ ਨਗਰ ਪੁਲਿਸ ਸਟੇਸ਼ਨ ਦੀ ਸੀਮਾ ਦੇ ਅਧੀਨ ਇੱਕ ਕਾਲੋਨੀ ਵਿੱਚ ਮੰਗਲਵਾਰ ਨੂੰ ਇੱਕ 13 ਸਾਲ ਦੇ ਮੁੰਡੇ ਨੇ 5 ਸਾਲ ਦੀ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਲੜਕੀ ਆਪਣੇ ਭਰਾ ਨਾਲ ਟਿਊਸ਼ਨ ਗਈ ਸੀ। ਜਦੋਂ ਲੜਕੀ ਪਹੁੰਚੀ ਤਾਂ ਘਰ ‘ਚ ਉਸ ਦੀ ਅਧਿਆਪਕਾ ਮੌਜੂਦ ਨਹੀਂ ਸੀ ਉਸ ਦਾ ਪੁੱਤਰ ਉੱਥੇ ਮੌਜੂਦ ਸੀ। 5 ਸਾਲਾ ਬੱਚੀ ਦਾ ਭਰਾ ਆਪਣੇ ਘਰ ਵਾਪਸ ਚਲਾ ਗਿਆ ਅਤੇ ਬਾਅਦ ਵਿੱਚ ਉਸਨੂੰ ਉਸਦੀ ਮਾਂ ਨੇ ਬਾਜ਼ਾਰ ਭੇਜ ਦਿੱਤਾ। ਪੁਲਿਸ ਨੇ ਦੱਸਿਆ ਕਿ ਉਦੋਂ ਹੀ ਅਧਿਆਪਕ ਦੇ ਬੇਟੇ, ਜਿਸ ਦੀ ਉਮਰ 13 ਸਾਲ ਹੈ, ਨੇ ਲੜਕੀ ਨਾਲ ਬਲਾਤਕਾਰ ਕੀਤਾ।

ਪੁਲਿਸ ਨੇ ਦੱਸਿਆ ਕਿ ਲੜਕੀ ਨੇ ਘਰ ਪਹੁੰਚ ਕੇ ਇਸ ਬਾਰੇ ਆਪਣੀ ਮਾਂ ਨੂੰ ਜਾਣਕਾਰੀ ਦਿੱਤੀ ਅਤੇ ਉਸ ਦੀ ਮਾਂ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ‘ਤੇ  ਮਾਮਲਾ ਦਰਜ ਕੀਤਾ ਗਿਆ। ਪੁਲਿਸ ਅਨੁਸਾਰ ਬੱਚੀ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਅਗਰਵਾਲ ਨੇ ਕਿਹਾ ਕਿ ਬਲਾਤਕਾਰ ਦੇ ਦੋਸ਼ੀ ਮੁੰਡੇ ਨੂੰ ਕਿਸ਼ੋਰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨੋਇਡਾ ਦੇ ਇਕ ‘ਚਾਈਲਡਕੇਅਰ ਹੋਮ’ ਭੇਜ ਦਿੱਤਾ ਗਿਆ ਹੈ।

Share this Article
Leave a comment