ਟੈਕਸਾਸ ‘ਚ ਨਦੀ ਸੁੱਕਣ ਕਾਰਨ 13 ਕਰੋੜ ਸਾਲ ਪੁਰਾਣੇ ਮਿਲੇ ਡਾਇਨਾਸੌਰ ਦੇ ਪੰਜੇ ਦੇ ਨਿਸ਼ਾਨ

Rajneet Kaur
3 Min Read

ਵਾਸ਼ਿੰਗਟਨ: ਬੇਸ਼ੱਕ ਦੁਨੀਆ ਵਿੱਚ ਕਿਸੇ ਵੀ ਮਨੁੱਖ ਨੇ ਡਾਇਨਾਸੌਰ ਵਰਗੇ ਵਿਸ਼ਾਲ ਜੀਵ-ਜੰਤੂਆਂ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ, ਪਰ ਕਈ ਥਾਵਾਂ ‘ਤੇ ਕਿਸੇ ਨਾ ਕਿਸੇ ਨਿਸ਼ਾਨ ਦੀ ਮਦਦ ਨਾਲ ਉਨ੍ਹਾਂ ਦੀ ਹੋਂਦ ਦਾ ਸਬੂਤ ਮਿਲਦਾ ਹੈ। ਇਸ ਸਮੇਂ ਪੂਰੀ ਦੁਨੀਆ ਵਿਚ ਗਰਮੀ ਕਾਰਨ ਸੋਕੇ ਦੀ ਸਥਿਤੀ ਬਣੀ ਹੋਈ ਹੈ। ਸੋਕੇ ਕਾਰਨ ਝੀਲਾਂ ਦੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਅੱਜ ਤੱਕ ਜਿਹੜੀਆਂ ਝੀਲਾਂ ਅਤੇ ਦਰਿਆਵਾਂ ਨੇ ਆਪਣੇ ਤਲ ਵਿੱਚ ਰਾਜ਼ ਛੁਪਾਇਆ ਹੋਇਆ ਸੀ, ਉਹ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਸਾਹਮਣੇ ਆਉਣ ਲੱਗਿਆ ਹੈ।

ਅਮਰੀਕਾ ਦੇ ਟੈਕਸਾਸ ‘ਚ ਸੋਕੇ ਕਾਰਨ ਹੁਣ ਇਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਨਦੀ ਦੇ ਸੁੱਕਣ ਕਾਰਨ ਇੱਥੇ ਡਾਇਨਾਸੌਰ ਦੇ ਪੰਜੇ ਦੇ ਨਿਸ਼ਾਨ ਮਿਲੇ ਹਨ। ਇਹ ਨਿਸ਼ਾਨ 110 ਮਿਲੀਅਨ ਸਾਲ ਪੁਰਾਣੇ ਹਨ, ਜੋ ਡਾਇਨਾਸੌਰ ਵੈਲੀ ਸਟੇਟ ਪਾਰਕ ਵਿੱਚ ਇੱਕ ਨਦੀ ਦੇ ਸੁੱਕਣ ਤੋਂ ਬਾਅਦ ਦੇਖੇ ਗਏ ਹਨ। ਡਾਇਨਾਸੌਰ ਪਾਰਕ ਦੀ ਬੁਲਾਰਾ ਸਟੀਫਨੀ ਸਲੀਨਾਸ ਗਾਰਸੀਆ ਨੇ ਕਿਹਾ, ‘ਪਾਰਕ ਵਿਚ ਪਾਏ ਗਏ ਜ਼ਿਆਦਾਤਰ ਪੰਜੇ ਦੇ ਨਿਸ਼ਾਨ ਹਾਲ ਹੀ ਵਿਚ ਦੇਖੇ ਗਏ ਹਨ। ਉਹ ਐਕਰੋਕੈਂਥੋਸੌਰਸ ਨਾਂ ਦੇ ਡਾਇਨਾਸੌਰ ਨਾਲ ਸਬੰਧਤ ਹਨ।

ਇਹ 15 ਫੁੱਟ ਲੰਬਾ ਅਤੇ ਸੱਤ ਟਨ ਦੇ ਬਰਾਬਰ ਹੋਵੇਗਾ।’ ਉਸਨੇ ਅੱਗੇ ਕਿਹਾ ਕਿ ਗਲੇਨ ਰੋਜ਼ ਵਿੱਚ ਪਾਈਆਂ ਜਾਣ ਵਾਲੀਆਂ ਹੋਰ ਪ੍ਰਜਾਤੀਆਂ ਵਿੱਚ ਸੌਰੋਪੋਸੀਡੋਨ ਦੇ ਪੰਜੇ ਹਨ, ਜੋ ਲਗਭਗ 60 ਫੁੱਟ ਲੰਬੇ ਅਤੇ 44 ਟਨ ਵਜ਼ਨ ਦੇ ਹੋਣੇ ਚਾਹੀਦੇ ਹਨ। ਇਸ ਸਾਲ ਅੱਤ ਦੀ ਗਰਮੀ ਕਾਰਨ ਪਾਰਕ ਦੀ ਇੱਕ ਨਦੀ ਲਗਭਗ ਪੂਰੀ ਤਰ੍ਹਾਂ ਸੁੱਕ ਗਈ ਹੈ। ਇਸ ਕਾਰਨ ਡਾਇਨੋਸੌਰਸ ਦੇ ਟਰੈਕ ਦਾ ਖੁਲਾਸਾ ਹੋਇਆ ਹੈ। ਦੁਨੀਆ ਭਰ ਵਿਚ ਸੋਕੇ ਕਾਰਨ ਪਾਣੀ ਦੇ ਹੇਠਾਂ ਤੋਂ ਵੀ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਹਨ। ਟੈਕਸਾਸ ਸੂਬੇ ਦਾ 60 ਫੀਸਦੀ ਹਿੱਸਾ ਪਿਛਲੇ ਦੋ ਹਫਤਿਆਂ ਤੋਂ ਖਤਰਨਾਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ।

ਇਸ ਤੋਂ ਇਲਾਵਾ ਗਰਮੀ ਵੀ ਭਿਆਨਕ ਰੂਪ ਨਾਲ ਵਧ ਗਈ ਹੈ। ਪਿਛਲੇ ਕੁਝ ਦਿਨਾਂ ਵਿਚ ਤਾਪਮਾਨ ਵਿਚ ਤਿੰਨ ਡਿਗਰੀ ਦਾ ਵਾਧਾ ਹੋਇਆ ਹੈ। ਇਸ ਕਾਰਨ ਅੱਤ ਦੀ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਇੱਕ ਵੱਡਾ ਜਲਵਾਯੂ ਸੰਕਟ ਪੈਦਾ ਹੋਇਆ ਹੈ। ਇਸ ਕਾਰਨ ਕਿਤੇ ਅਚਾਨਕ ਹੜ੍ਹ ਆ ਜਾਂਦੇ ਹਨ ਅਤੇ ਕਿਤੇ ਸੋਕਾ ਪੈ ਜਾਂਦਾ ਹੈ। ਟੈਕਸਾਸ ਦੀ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਭਿਆਨਕ ਸੋਕਾ ਪੈ ਰਿਹਾ ਹੈ, ਉੱਥੇ ਹੀ ਸੂਬੇ ਦੇ ਡਲਾਸ ਸ਼ਹਿਰ ਵਿੱਚ ਵੀ ਹੜ੍ਹ ਦੀ ਮਾਰ ਦੇਖਣ ਨੂੰ ਮਿਲੀ ਹੈ। ਆਮ ਮੌਸਮੀ ਸਥਿਤੀਆਂ ਵਿੱਚ ਡਾਇਨਾਸੌਰ ਦੇ ਟਰੈਕ ਪਾਣੀ ਦੇ ਹੇਠਾਂ ਹੁੰਦੇ ਹਨ ਅਤੇ ਤਲਛਟ ਨਾਲ ਭਰੇ ਹੁੰਦੇ ਹਨ, ਜਿਸ ਨਾਲ ਉਹ ਦਿਖਾਈ ਨਹੀਂ ਦਿੰਦੇ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment