ਨਵੀਂ ਦਿੱਲੀ (ਬਿੰਦੂ ਸਿੰਘ) : ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਕਿ ਇਸ ਦਾ ਕੋਵਿਡ 19 ਟੀਕਾ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਅਸਰਦਾਰ ਹੈ ਅਤੇ ਇਸ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਲਈ 2-8 ਡਿਗਰੀ ‘ਤੇ ਸਟੋਰ ਕੀਤਾ ਜਾ ਸਕਦਾ ਹੈ ।
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ (ਫਾਈਜ਼ਰ ਅਤੇ ਭਾਰਤ ਸਰਕਾਰ) ਹਰਜ਼ਾਨਾ ਹੋਣ ਦੀ ਸੂਰਤ ਵਿੱਚ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਾਖੀ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਅਤੇ ਕੰਪਨੀ ਨੇ ਆਪਣੇ ਕੋਵਿਡ 19 ਟੀਕੇ ਭਾਰਤ ਲਿਆਉਣ ਤੋਂ ਪਹਿਲਾਂ ਕੁਝ ਧਾਰਾਵਾਂ ‘ਚ ਰਿਆਇਤ ਦੇਣ ਲਈ ਕਿਹਾ ਹੈ। ਫਾਈਜ਼ਰ ਤੇ ਭਾਰਤ ਸਰਕਾਰ ਵਿਚਕਾਰ ਚਲ ਰਹੀ ਇਸ ਗੱਲਬਾਤ ‘ਚ ਕਿਹਾ ਗਿਆ ਹੈ ਕਿ ਇਹ ਸਮਾਂ ਚੰਗੇ ਹਾਲਾਤਾਂ ‘ਚ ਬਿਜਨਸ ਕਰਨ ਵਾਲਾ ਸਮਾਂ ਨਹੀਂ ਹੈ ।
ਅੰਕੜਿਆ ਮੁਤਾਬਕ ਭਾਰਤ ‘ਚ ਅੱਜੇ ਤੱਕ 20 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਪਰ ਇਸ ਵਿੱਚ ਭਾਰਤ ਦੀਆਂ ਕੰਪਨੀਆਂ ਵਲੋਂ ਤਿਆਰ ਕੀਤੇ ਟੀਕੇ ਕੋਵੈਕਸੀਨ ਤੇ ਕੋਵਾਸ਼ੀਲਡ ਹੀ ਲਾਏ ਗਏ ਹਨ। ਰੂਸ ਦਾ ਬਣਿਆ ਟੀਕਾ ਸਪੂਤਨੀਕ ਵੀ ਭਾਰਤ ‘ਚ ਹੁਣ ਲਗਾਇਆ ਜਾ ਰਿਹਾ ਹੈ।