ਫਰਿਜ਼ਨੋ ਨਿਵਾਸੀ ਗੁਰਬਖਸ਼ ਸਿੱਧੂ ਨੇ  ਦੱਖਣੀ ਕੋਰੀਆ ‘ਚ ਸੀਨੀਅਰ ਖੇਡਾਂ ਵਿੱਚ ਜਿੱਤਿਆ ਮੈਡਲ

Rajneet Kaur
2 Min Read
ਫਰਿਜ਼ਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ : ਵਿਦੇਸ਼ਾਂ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ ਵਾਲੇ ਫਰਿਜ਼ਨੋ ਦੇ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਇੱਕ ਹੋਰ ਮੀਲ ਪੱਥਰ ਗੱਡਦਿਆਂ ਦੱਖਣੀ ਕੋਰੀਆ ਵਿੱਚ ਮੈਡਲ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।
ਇਕਸਾਨ ਐਥਲੈਟਿਕਸ ਸਟੇਡੀਅਮ ਵਿੱਚ  ਗੁਰਬਖਸ਼ ਸਿੱਧੂ ਨੇ  ਏਸ਼ੀਆ ਪੈਸੀਫਿਕ ਮਾਸਟਰਜ਼ ਗੇਮਜ਼ 2023 ਵਿੱਚ ਹੈਮਰ ਥਰੋਅ ਵਿੱਚ  37:22 ਮੀਟਰ (122.6 ਫੁੱਟ) ਦੀ ਦੂਰੀ ਨਾਲ ਸਿਲਵਰ ਮੈਡਲ ਜਿੱਤਿਆ ਹੈ। ਇਹ ਸਿਓਲ ਤੋਂ ਲਗਭਗ 120 ਕਿਲੋਮੀਟਰ ਦੂਰ ਹੈ। ਇਹਨਾਂ ਖੇਡਾਂ ਲਈ ਏਸ਼ੀਆ, ਯੂਰਪ ਅਤੇ ਸੰਯੁਕਤ ਰਾਜ ਦੇ ਐਥਲੀਟਾਂ ਨੇ 25 ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਫੁਟਬਾਲ, ਬਾਸਕਟਬਾਲ, ਵਾਲੀਬਾਲ, ਵੇਟਲਿਫਟਿੰਗ ਅਤੇ ਐਥਲੈਟਿਕਸ ਆਦਿ ਸਮੇਤ ਵੱਖ-ਵੱਖ ਖੇਡਾਂ ਵਿੱਚ 10,000 ਐਥਲੀਟ ਹਿੱਸਾ ਲੈਣ ਲਈ ਆਏ ਸਨ। ਇਹ ਖੇਡਾਂ ਹਰ 4 ਸਾਲਾਂ ਬਾਅਦ ਹੁੰਦੀਆਂ ਹਨ।
ਦਸ ਦਈਏ ਕਿ  ਪਿਛਲੀਆਂ ਏਸ਼ੀਆ ਪੈਸੀਫਿਕ ਮਾਸਟਰਜ਼ ਖੇਡਾਂ ਮਲੇਸ਼ੀਆ ਵਿੱਚ ਕੁਆਲ ਲੰਪਰ ਵਿੱਚ ਹੋਈਆ ਸਨ।ਜ਼ਿਕਰਯੋਗ  ਹੈ ਕਿ ਗੁਰਬਖਸ਼ ਸਿੱਘ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਬਲਬੂਤੇ ਤੇ ਦੁਨੀਆਂ ਭਰ ਦੀਆਂ ਸੀਨੀਅਰ ਖੇਡਾਂ ਵਿੱਚ ਹਿੱਸਾ ਲੈਕੇ ਮੈਡਲ ਜਿੱਤਕੇ ਪੰਜਾਬੀਅਤ ਦਾ ਨਾਮ ਚਮਕਾਉਂਦੇ ਆ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment