ਕੈਨੇਡਾ ‘ਚ 12 ਪੰਜਾਬੀ ਨੌਜਵਾਨਾਂ ਨੂੰ ਨਕਲੀ ਹਥਿਆਰਾਂ ਨਾਲ TikTok ਬਣਾਉਣੀ ਪਈ ਮਹਿੰਗੀ

TeamGlobalPunjab
1 Min Read

ਸਰੀ: ਕੈਨੇਡਾ ਵਿਚ ਲਗਭਗ ਇੱਕ ਦਰਜਨ ਨੌਜਵਾਨਾਂ ਨੂੰ ਪੰਜਾਬੀ ਗਾਣਿਆਂ ਤੇ ਟਿਕ ਟੋਕ ਬਣਾਉਣਾ ਮਹਿੰਗਾ ਪੈ ਗਿਆ। ਇਹ ਪੰਜਾਬੀ ਨੌਜਵਾਨ ਸਰੀ ਦੇ ਮਡ ਬੇਅ ਪਾਰਕ ਵਿਚ ਨਕਲੀ ਪਸਤੌਲਾਂ ਲੈ ਕੇ ਟਿਕ-ਟੋਕ ਵੀਡੀਓ ਬਣਾ ਰਹੇ ਸਨ। ਜਦੋਂ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿਤੀ ਤਾਂ ਮੌਕੇ ਤੇ ਐਮਰਜੈਂਸੀ ਰਿਸਪੌਂਸ ਟੀਮ ਤੇ ਟਾਸਕ ਫੋਰਸ ਪਹੁੰਚੀ।

ਪੁਲਿਸ ਨੇ 12 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲੋਂ ਦੋ ਨਕਲੀ ਪਸਤੌਲਾਂ, ਇਕ ਬੇਸਬਾਲ ਬੈਟ ਅਤੇ ਇਕ ਕੈਮਰਾ ਬਰਾਮਦ ਕੀਤਾ ਗਿਆ। ਨੌਜਵਾਨਾਂ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਹੈ।

ਬਾਅਦ ਵਿਚ ਇਨ੍ਹਾਂ ਨੂੰ ਪਾਰਕਸ ਰੈਗੁਲੇਸ਼ਨ ਬਾਇਲਾਅ 1998 ਦੀ ਧਾਰਾ 33 ਅਧੀਨ ਜ਼ੁਰਮਾਨਾ ਕਰਦਿਆਂ ਰਿਹਾਅ ਕਰ ਦਿਤਾ ਗਿਆ। ਬਾਇਲਾਅ 1998 ਨੰਬਰ 13480 ਤਹਿਤ ਕੋਈ ਵੀ ਵਿਅਕਤੀ ਜਨਰਲ ਮੈਨੇਜਰ ਦੀ ਲਿਖਤੀ ਪ੍ਰਵਾਨਗੀ ਤੋਂ ਬਗ਼ੈਰ ਏਅਰ ਗੰਨ ਲੈ ਕੇ ਪਾਰਕ ਵਿਚ ਨਹੀਂ ਜਾ ਸਕਦਾ। ਨਿਯਮ ਦੀ ਉਲੰਘਣਾ ਕਰਨ ਵਾਲਿਆਂ ਨੂੰ 200 ਡਾਲਰ ਜ਼ੁਰਮਾਨਾ ਕੀਤਾ ਜਾ ਸਕਦਾ ਹੈ।

 

- Advertisement -

Share this Article
Leave a comment