11ਵੀਂ ਸਦੀ ਦੇ ਇਸ ਰੁੱਖ ਨੂੰ ‘ਟ੍ਰੀ ਆਫ ਦ ਈਅਰ 2019’ ਦੇ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ, ਜਾਣੋ ਇਸ ਦੀ ਖਾਸੀਅਤ

TeamGlobalPunjab
3 Min Read

ਲਿਵਰਪੂਲ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਗਲੈਂਡ ਦੇ ਲਿਵਰਪੂਲ ਸ਼ਹਿਰ ‘ਚ ਇੱਕ ਅਨੋਖਾ ਮੁਕਾਬਲਾ ਕਰਵਾਇਆ ਗਿਆ ਜਿਸ ‘ਚ ਵੋਟਾਂ ਪਾ ਕੇ ਸਭ ਤੋਂ ਪੁਰਾਣੇ ਤੇ ਇਤਿਹਾਸਕ ਰੁੱਖ ਦੀ ਚੋਣ ਕੀਤੀ ਗਈ।

ਦੱਸ ਦੇਈਏ ਕਿ ਇਸ ਮੁਕਾਬਲੇ ਦੌਰਾਨ ਇੱਕ ਹਜ਼ਾਰ ਸਾਲ ਪੁਰਾਣੇ ਬਲੂਤ (Oak tree) ਦੇ ਰੁੱਖ ਨੂੰ ‘ਟ੍ਰੀ ਆਫ ਦ ਈਅਰ 2019’ ਲਈ ਇਨਾਮ ਨਾਲ ਨਵਾਜ਼ਿਆ ਗਿਆ ਹੈ। ਬਲੂਤ ਦਾ ਇਹ ਰੁੱਖ 11ਵੀਂ ਸਦੀ ਦਾ ਸਭ ਤੋਂ ਪੁਰਾਣਾ ਦੱਸਿਆ ਜਾਂਦਾ ਹੈ। ਇਤਿਹਾਸਕਾਰਾਂ ਅਨੁਸਾਰ ਜਦੋਂ ਨਾਰਮਸ ਨੇ 1066 ‘ਚ ਇੰਗਲੈਂਡ ‘ਤੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਉਸ ਸਮੇਂ ਵੀ ਇਹ ਰੁੱਖ ਮੌਜੂਦ ਸੀ।

ਦੱਸ ਦੇਈਏ ਕਿ ਇਹ ਪੁਰਸਕਾਰ ਉਨ੍ਹਾਂ ਰੁੱਖਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਕੋਈ ਖਾਸ ਮਹੱਤਤਾ ਤੇ ਇਤਿਹਾਸ ਹੁੰਦਾ ਹੈ। ਇੰਗਲੈਂਡ ਤੇ ਆਇਰਲੈਂਡ ਨੇ 2014 ‘ਚ ਇਸ ਪੁਰਸਕਾਰ ਨੂੰ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਇਸ ਮੁਕਾਬਲੇ ਦੌਰਾਨ ਇਨ੍ਹਾਂ ਰੁੱਖਾਂ ਦੀ ਖੂਬਸੂਰਤੀ ਨੂੰ ਵੀ ਧਿਆਨ ‘ਚ ਰੱਖਿਆ ਜਾਂਦਾ ਹੈ। ਬਲੂਤ ਦੇ ਇਸ ਰੁੱਖ ਨੂੰ 11 ਹਜ਼ਾਰ ਵੋਟਾਂ ‘ਚੋਂ 34 ਫੀਸਦੀ ਵੋਟਾਂ ਮਿਲੀਆ ਹਨ।

ਦੱਸ ਦੇਈਏ ਕਿ ਇਸ ਪ੍ਰਤੀਯੋਗਤਾ ਦੌਰਾਨ ਜਿਹੜਾ ਓਕ ਦਾ ਦਰੱਖਤ “ਟ੍ਰੀ ਆਫ ਦਿ ਈਅਰ 2019” ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਦਰੱਖਤ ਹੁਣ ਯੂਰਪੀਅਨ ‘ਚ ਅਗਲੇ ਸਾਲ ਹੋਣ ਜਾ ਰਹੀ “ਟ੍ਰੀ ਆਫ ਦਿ ਈਅਰ” ਪ੍ਰਤੀਯੋਗਤਾ ‘ਚ ਭਾਗ ਲਵੇਗਾ। ਇਸ ਦਰੱਖਤ ਦੀ ਲਿਵਰਪੂਲ ਸ਼ਹਿਰ ਦੇ ਇਤਿਹਾਸ ‘ਚ ਵੀ ਮਹੱਤਵਪੂਰਨ ਭੂਮਿਕਾ ਮੰਨੀ ਜਾਂਦੀ ਹੈ। ਇਹ ਵੀ ਮਾਨਤਾ ਹੈ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਸੈਨਿਕ ਇਸ ਓਕ ਦੇ ਦਰੱਖਤ ਦੇ ਫਲ ਤੇ ਪੱਤੀਆਂ ਆਪਣੀ ਜੇਬ੍ਹ ‘ਚ ਰੱਖਦੇ ਸਨ। ਜਿਸ ਨਾਲ ਸੈਨਿਕਾਂ ਨੂੰ ਸ਼ਕਤੀ ਮਿਲਦੀ ਸੀ ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਉਨ੍ਹਾਂ ਨੂੰ ਸ਼ਕਤੀ ਮਿਲਦੀ ਸੀ, ਤੇ ਉਹ ਯੁੱਧ ‘ਚ ਉਨ੍ਹਾਂ ਦੀ ਰੱਖਿਆ ਕਰਦਾ ਸੀ।

ਓਕ ਦੀ ਵਿਸ਼ਾਲਤਾ ਦੇ ਕਾਰਨ ਹੀ ਇਸ ਨੂੰ ਡ੍ਰੈਗਨ ਟ੍ਰੀ ਕਿਹਾ ਜਾਣ ਲੱਗਿਆ ਸੀ। ਇਸ ਦੇ ਬਾਰੇ ਇੱਕ ਕਹਾਣੀ ਵੀ ਪ੍ਰਚੱਲਿਤ ਹੈ, ਕਿਹਾ ਜਾਂਦਾ ਹੈ ਕਿ ਅਸਲ ‘ਚ ਇਹ ਦਰੱਖਤ ਡ੍ਰੈਗਨ ਦਾ ਸਰੀਰ ਹੈ, ਜੋ ਬਹੁਤ ਭਿਆਨਕ ਸੀ। ਡ੍ਰੈਗਨ ਨੂੰ ਕਿਸੇ ਯੋਧੇ ਨੇ ਮਾਰ ਮੁਕਾਇਆ ਸੀ ਤੇ ਬਾਅਦ ‘ਚ ਉਸ ਦਾ ਸਰੀਰ ਦਰੱਖਤ ਦੇ ਰੂਪ ‘ਚ ਬਦਲ ਗਿਆ। ਵਿਲਿਅਮਸ ਦੀ ਪ੍ਰਸਿੱਧ ਬੁੱਕ ਡੂਮਸਡੇ ‘ਚ ਇਸ ਕਹਾਣੀ ਦਾ ਜ਼ਿਕਰ ਵੀ ਕੀਤਾ ਗਿਆ ਹੈ।

Share This Article
Leave a Comment