ਦਾਂਤੇਵਾੜਾ: ਛੱਤੀਸਗੜ੍ਹ ਦੇ ਦਾਂਤੇਵਾੜਾ ‘ਚ ਅੱਜ ਵੱਡਾ ਨਕਸਲੀ ਹਮਲਾ ਹੋਇਆ, ਜਿਸ ‘ਚ 11 ਜਵਾਨ ਸ਼ਹੀਦ ਹੋਣ ਦੀ ਸੂਚਨਾ ਮਿਲੀ ਹੈ। ਸ਼ਹੀਦ ਜਵਾਨਾਂ ਵਿੱਚ 10 ਡੀਆਰਜੀ ਦੇ ਜਵਾਨ ਅਤੇ ਇੱਕ ਡਰਾਈਵਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਨਕਸਲੀਆਂ ਨੇ ਆਈ.ਈ.ਡੀ. ਬਲਾਸਟ ਕੀਤਾ। ਇਸ ਘਟਨਾ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਹਮਲੇ ਤੋਂ ਬਾਅਦ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਜ ਦਾਂਤੇਵਾੜਾ ਦੇ ਅਰਨਪੁਰ ਇਲਾਕੇ ‘ਚ ਨਕਸਲੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਇਸ ਸੂਚਨਾ ‘ਤੇ ਦਾਂਤੇਵਾੜਾ ਤੋਂ ਡੀਆਰਜੀ ਬਲ ਨਕਸਲ ਵਿਰੋਧੀ ਮੁਹਿੰਮ ਲਈ ਅਰਨਪੁਰ ਗਏ ਸਨ। ਸਾਰੇ ਜਵਾਨ ਤਲਾਸ਼ੀ ਮੁਹਿੰਮ ਤੋਂ ਬਾਅਦ ਵਾਪਸ ਪਰਤ ਰਹੇ ਸਨ, ਜਦੋਂ ਨਕਸਲੀਆਂ ਨੇ ਆਈ.ਡੀ. ਵਿਸਫੋਟ ਕਰ ਦਿੱਤਾ।
छत्तीसगढ़ के दंतेवाड़ा में हुए कायरतापूर्ण नक्सली हमले में 10 डीआरजी जवानों और एक वाहन चालक की शहादत का समाचार दुखद है।
इस कठिन वक्त में उनके शोकाकुल परिवारों को अपनी गहरी संवेदनाएं व्यक्त करता हूं।
सभी वीर शहीदों को मेरा नमन और श्रद्धांजलि।
— Rahul Gandhi (@RahulGandhi) April 26, 2023
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਂਦਰ ਬਘੇਲ ਨੇ ਨਕਸਲੀ ਹਮਲੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਸੂਬੇ ਵਿੱਚੋਂ ਨਕਸਲਵਾਦ ਨੂੰ ਖ਼ਤਮ ਕਰਨ ਲਈ ਸਹਿਮਤ ਹੋਣਗੇ। ਸੂਬੇ ‘ਚ ਨਕਸਲੀਆਂ ਖਿਲਾਫ ਲੜਾਈ ਆਖਰੀ ਪੜਾਅ ‘ਤੇ ਹੈ, ਜਲਦੀ ਹੀ ਖਤਮ ਹੋ ਜਾਵੇਗੀ।
दंतेवाड़ा के थाना अरनपुर क्षेत्र अंतर्गत माओवादी कैडर की उपस्थिति की सूचना पर नक्सल विरोधी अभियान के लिए पहुंचे डीआरजी बल पर आईईडी विस्फोट से हमारे 10 डीआरजी जवान एवं एक चालक के शहीद होने का समाचार बेहद दुखद है।
हम सब प्रदेशवासी उन्हें अपनी श्रद्धांजलि अर्पित करते हैं। उनके…
— Bhupesh Baghel (@bhupeshbaghel) April 26, 2023
ਇਸ ਤੋਂ ਇਲਾਵਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਹਮਲੇ ਸਬੰਧੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੋਂ ਫ਼ੋਨ ‘ਤੇ ਜਾਣਕਾਰੀ ਲਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਬਘੇਲ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
Anguished by the cowardly attack on the Chhattisgarh police at Dantewada. Have spoken to Chhattisgarh's Chief Minister and assured all possible assistance to the state government. My condolences to the bereaved family members of the martyred Jawans.
— Amit Shah (@AmitShah) April 26, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.