ਮਾਨ ਤੋਂ ਬਾਅਦ ਸਿਰਸਾ ਨੇ ਫਿਰ ਦਿੱਤਾ ਬਿਆਨ, ਕਹਿੰਦਾ “ਹੁਣ ਮੈ ਕਰੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ “

TeamGlobalPunjab
1 Min Read

ਨਵੀ ਦਿੱਲੀ : ਮਜਨੂੰ ਕਾ ਟਿੱਲਾ ਗੁਰਦਵਾਰਾ ਪ੍ਰਬੰਧਕ ਕਮੇਟੀ ਖਿਲਾਫ ਦਰਜ ਹੋਈ ਐਫ ਆਈ ਆਰ ਤੋਂ ਬਾਅਦ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਖਿਲਾਫ ਸ਼ੁਰੂ ਹੋਇਆ ਵਿਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਉਨ੍ਹਾਂ ਇਕ ਵਾਰ ਫਿਰ ਵੀਡੀਓ ਬਿਆਨ ਜਾਰੀ ਕਰਦਿਆਂ ਮਾਨ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ । ਸਿਰਸਾ ਨੇ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਅਸੀਂ ਲੋਕਾਂ ਨੂੰ ਉਥੇ ਬੁਲਾਇਆ ਸੀ ਪੰਜਾਬ ਪਹੁਚਾਉਣ ਲਈ ਇਹ ਗੱਲ ਬਿਲਕੁਲ ਸੱਚ ਹੈ। ਸਿਰਸਾ ਨੇ ਕਿਹਾ ਕਿ ਇਹ ਗੱਲ ਬਿਲਕੁਲ ਸੱਚ ਕਿਓਂਕਿ ਦਿੱਲੀ ਦੀ ਸੱਤਾਧਾਰੀ ਸਰਕਾਰ ਉਨ੍ਹਾਂ ਲੋਕਾਂ ਨੂੰ ਘਰ ਪਹੁੰਚਾਉਣ ਲਈ ਨਾਕਾਮ ਹੋ ਗਈ ਸੀ ।

https://www.facebook.com/mssirsa/videos/628390004559134/?t=0

ਸਿਰਸਾ ਨੇ ਕਿਹਾ ਕਿ 28 ਤਾਰੀਖ ਰਾਤ ਨੂੰ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 4 ਬੱਸਾਂ ਭੇਜੀਆਂ ਗਈਆਂ ਸਨ ਅਤੇ ਆਪਣੀ ਜਿੰਮੇਵਾਰੀ ਸਮਝਦਿਆਂ 2 ਬੱਸਾਂ ਆਪਣੇ ਕੋਲੋਂ ਭੇਜੀਆਂ। ਉਨ੍ਹਾਂ ਕਿਹਾ ਕਿ 29 ਤਾਰੀਖ ਨੂੰ ਹੋਰ ਲੋਕ ਇਕੱਠੇ ਹੋ ਗਏ ਸਨ ਅਤੇ ਅਸੀਂ ਉਨ੍ਹਾਂ ਨੂੰ ਵੀ ਘਰੋਂ ਘਰਿ ਪਹੁਚਾਉਣ ਲਈ ਬੱਸਾਂ ਦੀ ਇਜ਼ਾਜਤ ਮੰਗੀ । ਪਰ ਇਜਾਜ਼ਤ ਨਹੀਂ ਮਿਲੀ ।

 

- Advertisement -

Share this Article
Leave a comment