ਹਸਪਤਾਲ ‘ਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ

TeamGlobalPunjab
3 Min Read

ਮੁੰਬਈ: ਮਹਾਰਾਸ਼ਟਰ ਦੇ ਭੰਡਾਰਾ ‘ਚ ਸ਼ੁੱਕਰਵਾਰ ਦੇਰ ਰਾਤ ਇੱਕ ਸਰਕਾਰੀ ਹਸਪਤਾਲ ‘ਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਨ੍ਹਾਂ ਬੱਚਿਆਂ ਦੀ ਉਮਰ ਇਕ ਦਿਨ ਤੋਂ 3 ਮਹੀਨੇ ਦੱਸੀ ਜਾ ਰਹੀ ਹੈ, ਜਦਕਿ 7 ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 2 ਵਜੇ ਬੱਚਿਆਂ ਦੇ ਵਾਰਡ ‘ਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਧੂਆਂ ਨਿਕਲਦੇ ਵੇਖ ਹਸ‍ਪਤਾਲ ‘ਚ ਮੌਜੂਦ ਨਰਸ ਜਦੋਂ ਤੱਕ ਵਾਰਡ ‘ਚ ਪਹੁੰਚੀ ਉਦੋਂ ਤੱਕ 10 ਬੱਚੇ ਝੁਲਸ ਚੁੱਕੇ ਸਨ। ਦੱਸ ਦਈਏ ਕਿ ਇਸ ਵਾਰਡ ‘ਚ ਉਨ੍ਹਾਂ ਬੱਚਿਆਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਹੁੰਦੀ ਹੈ ਅਤੇ ਜਨ‍ਮ ਦੇ ਸਮੇਂ ਜਿਨ੍ਹਾਂ ਦਾ ਭਾਰ ਬਹੁਤ ਘੱਟ ਹੁੰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ‘ਤੇ ਦੁੱਖ ਜਤਾਉਂਦਿਆਂ ਟਵੀਟ ਕਰ ਲਿਖਿਆ, ”ਮਹਾਰਾਸ਼ਟਰ ਦੇ ਭੰਡਾਰਾ ‘ਚ ਦਿਲ ਦਹਿਲਾ ਦੇਣ ਵਾਲੀ ਤ੍ਰਾਸਦੀ ਹੈ, ਜਿੱਥੇ ਅਸੀਂ ਕੀਮਤੀ ਨੌਜਵਾਨ ਜੀਵਨ ਨੂੰ ਗੁਆ ਦਿੱਤਾ। ਮੇਰੇ ਵਿਚਾਰ ਸਾਰੇ ਦੁਖੀ ਪਰਿਵਾਰਾਂ ਦੇ ਨਾਲ ਹਨ। ਮੈਨੂੰ ਉਮੀਦ ਹੈ ਕਿ ਜ਼ਖ਼ਮੀ ਜਲਦ ਹੀ ਠੀਕ ਹੋ ਜਾਣਗੇ।”

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ, ”ਮਹਾਰਾਸ਼ਟਰ ਦੇ ਭੰਡਾਰਾ ‘ਚ ਵਾਪਰੇ ਅੱਗ ਹਾਦਸੇ ‘ਚ ਨਵਜੰਮੇ ਬੱਚਿਆਂ ਦੀ ਬੇਵਕਤੀ ਮੌਤ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਹੈ। ਇਸ ਦੁਖਦਾਈ ਘਟਨਾ ‘ਚ ਆਪਣੀਆਂ ਸੰਤਾਨਾਂ ਨੂੰ ਗੁਆ ਦੇਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ।”

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਟਵੀਟ ‘ਚ ਲਿਖਿਆ, ”ਮਹਾਰਾਸ਼ਟਰ ਦੇ ਹਸਪਤਾਲ ‘ਚ ਲੱਗੀ ਅੱਗ ਬਹੁਤ ਦੁਖਦਾਈ ਹੈ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ। ਮੈਂ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪੀੜਤਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਵੇ।”

Share this Article
Leave a comment