ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਰਿਕਾਰਡ ਗਿਰਾਵਟ, 24 ਘੰਟਿਆਂ ਦੌਰਾਨ 29 ਹਜ਼ਾਰ ਮਾਮਲੇ ਆਏ ਸਾਹਮਣੇ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਜਿਸ ਤਰ੍ਹਾਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉਹ ਕਾਫ਼ੀ ਰਾਹਤ ਦੀ ਗੱਲ ਹੈ। ਮੰਗਲਵਾਰ ਨੂੰ ਕੋਰੋਨਾ ਵਾਰਇਸ ਦੇ ਲਗਭਗ 29 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਜਿਸ ਦੇ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 88,74,291 ਹੋ ਗਈ।

ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 29,164 ਨਵੇਂ ਕੇਸ ਮਿਲੇ ਹਨ ਅਤੇ 449 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ ਵਿੱਚ 12,077 ਕੇਸਾਂ ਦੀ ਗਿਰਾਵਟ ਆਈ ਹੈ, ਜਿਸ ਦੇ ਨਾਲ ਇਹ ਅੰਕੜਾ ਹੁਣ 82,90,371 ‘ਤੇ ਹੈ। ਉੱਥੇ ਹੀ ਦੇਸ਼ ਵਿੱਚ ਕੁੱਲ ਕੋਰੋਨਾ ਕੇਸਾਂ ਦੀ ਗੱਲ ਕਰੀਏ ਤਾਂ ਇਹ ਅੰਕੜਾ 88,74,291 ‘ਤੇ ਪਹੁੰਚ ਗਿਆ ਹੈ।

ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 40,791 ਲੋਕ ਡਿਸਚਾਰਜ ਕੀਤੇ ਗਏ ਹਨ। ਇਸ ਤਰ੍ਹਾਂ ਕੋਰੋਨਾ ਵਾਇਰਸ ਨਾਲ ਜੰਗ ਜਿੱਤਣ ਵਾਲਿਆਂ ਦੀ ਗਿਣਤੀ 82,90,371 ਪਹੁੰਚ ਗਈ ਹੈ। ਦੱਸ ਦਈਏ ਕਿ ਕੋਵਿਡ-19 ਲਈ 16 ਨਵੰਬਰ ਤੱਕ ਕੁੱਲ 12,65,42,907 ਸੈਂਪਲਸ ਦਾ ਪ੍ਰੀਖਣ ਕੀਤਾ ਗਿਆ। ਇਨ੍ਹਾਂ ‘ਚੋਂ 8,44,382 ਸੈਂਪਲਸ ਦਾ ਬੀਤੇ ਦਿਨੀਂ ਟੈਸਟ ਕੀਤਾ ਗਿਆ।

- Advertisement -
Share this Article
Leave a comment