ਜਾਪਾਨ ’ਚ ਸੰਸਦ ਭੰਗ, 31 ਅਕਤੂਬਰ ਨੂੰ ਹੋਣਗੀਆਂ ਚੋਣਾਂ

TeamGlobalPunjab
2 Min Read

ਟੋਕਿਓ : ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਸੰਸਦ ਭੰਗ ਕਰ ਦਿੱਤੀ ਹੈ। ਹੁਣ ਉੱਥੇ 31 ਅਕਤੂਬਰ ਨੂੰ ਆਮ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਕਿਸ਼ਿਦਾ ਨੇ ਕਿਹਾ ਕਿ ਉਹ ਆਪਣੀ ਨੀਤੀਆਂ ’ਤੇ ਲੋਕ ਫ਼ਤਵਾ ਚਾਹੁੰਦੇ ਹਨ।

11 ਦਿਨ ਪਹਿਲਾਂ ਪ੍ਰਧਾਨ ਮੰਤਰੀ ਬਣਨ ਵਾਲੇ ਕਿਸ਼ਿਦਾ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਚੋਣਾਂ ਦੀ ਵਰਤੋਂ ਲੋਕਾਂ ਨੂੰ ਇਹ ਕਹਿਣ ਲਈ ਕਰਨਾ ਚਾਹੁੰਦਾ ਹਾਂ ਕਿ ਸਾਡੀ ਕੋਸ਼ਿਸ਼ ਕੀ ਹੈ ਤੇ ਸਾਡਾ ਟੀਚਾ ਕੀ ਹੈ।

 

- Advertisement -

ਹਾਲ ਹੀ ਵਿੱਚ ਹੋਏ ਇਕ ਸਰਵੇਖਣ ਮੁਤਾਬਕ ਜਾਪਾਨੀ ਵੋਟਰ ਮਹਾਮਾਰੀ ਖ਼ਤਮ ਕਰਨ ਤੇ ਅਰਥਵਿਵਸਥਾ ਨੂੰ ਫਿਰ ਤੋਂ ਪੱਟਰੀ ’ਤੇ ਲਿਆਉਣ ਲਈ ਫੈਸਲਾਕੁੰਨ ਯੋਜਨਾ ਵਾਲੀ ਸਰਕਾਰ ਚਾਹੁੰਦੇ ਹਨ।

ਸਾਨਕੇਈ ਅਖ਼ਬਾਰ ਦੇ ਸਰਵੇਖਣ ਦੇ ਮੁਤਾਬਕ ਕਰੀਬ 48 ਫੀਸਦੀ ਵੋਟਰਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਕਿਸ਼ਿਦਾ ਪ੍ਰਸ਼ਾਸਨ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ’ਤੇ ਕੰਮ ਕਰੇ। ਇਸ ਤੋਂ ਬਾਅਦ ਆਰਥਿਕ ਸੁਧਾਰ ਤੇ ਰੁਜ਼ਗਾਰ ’ਤੇ ਕੰਮ ਕਰੇ।

 

ਦੱਸਣਯੋਗ ਹੈ ਕਿ ਬੀਤੀ ਚਾਰ ਅਕਤੂਬਰ ਨੂੰ ਕਿਸ਼ਿਦਾ ਨੇ ਯੋਸ਼ੀਹਿਦੇ ਸੁਗਾ ਦੀ ਜਗ੍ਹਾ ਲਈ ਸੀ। ਉਹਨਾਂ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਦੇ ਨਾਲ ਹੀ ਦੇਸ਼ ’ਚ 31 ਅਕਤੂਬਰ ਨੂੰ ਆਮ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।

- Advertisement -

ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, “ਅਸੀਂ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ।” ਉਨ੍ਹਾਂ ਦਸੰਬਰ ਤੋਂ ਬੂਸਟਰ ਸ਼ਾਟ ਚਲਾਉਣ ਦੀ ਸਰਕਾਰ ਦੀਆਂ ਯੋਜਨਾਵਾਂ ਨੂੰ ਦੁਹਰਾਉਂਦੇ ਹੋਏ, ਜਾਪਾਨ ਦੇ ਹਸਪਤਾਲਾਂ ਅਤੇ ਇਸਦੀ ਜਾਂਚ ਸਮਰੱਥਾ ਨੂੰ ਮਜ਼ਬੂਤ ​​ਕਰਨ ਦਾ ਵਾਅਦਾ ਕੀਤਾ।

ਉਨ੍ਹਾਂ ਨੇ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਦੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ‘ਤੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

Share this Article
Leave a comment