ਭਾਰਤ ਦੇ ਜ਼ਿਆਦਾਤਰ ਲੋਕ ਹਨ ਮਾਨਸਿਕ ਰੋਗਾਂ ਨਾਲ ਪੀੜਤ: ਅਧਿਐਨ

TeamGlobalPunjab
4 Min Read

ਨਿਊਜ਼ ਡੈਸਕ: ਭਾਰਤੀ ਚਿਕਿਤਸਕ ਖੋਜ ਸੰਸਥਾ (ਆਈਸੀਐੱਮਆਰ) ਵੱਲੋਂ 2017 ‘ਚ ਮਾਨਸਿਕ ਰੋਗਾਂ ਕਾਰਨ ਭਾਰਤ ‘ਤੇ ਵੱਧ ਰਹੇ ਬੋਝ ਨੂੰ ਲੈ ਕੇ ਪਹਿਲੀ ਵਾਰ ਵਿਆਪਕ ਅਧਿਐਨ ਕੀਤਾ ਗਿਆ। ਜਿਸ ਨੇ ਮਾਨਸਿਕ ਰੋਗੀਆਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਹਨ। ਜਿਸ ‘ਚ ਕਿਹਾ ਗਿਆ ਹੈ ਕਿ 4.57 ਕਰੋੜ ਲੋਕ ਆਮ ਮਾਨਸਿਕ ਰੋਗਾਂ ਤੇ 4.49 ਕਰੋੜ ਲੋਕ ਬੇਚੈਨੀ ਨਾਲ ਪੀੜਤ ਹਨ।

ਅਧਿਐਨ ਤੋਂ ਪਤਾ ਚੱਲਿਆ ਹੈ ਕਿ ਭਾਰਤ ‘ਚ ਮਾਨਸਿਕ ਰੋਗਾਂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ। ਪੂਰੇ ਭਾਰਤ ‘ਚ 19.7 ਕਰੋੜ ਲੋਕ ਮਾਨਸਿਕ ਰੋਗਾਂ ਤੋਂ ਪੀੜਤ ਹਨ। ਵਿਅਕਤੀ ‘ਚ ਇਹ ਮਾਨਸਿਕ ਰੋਗ ਕਈ ਪ੍ਰਕਾਰ ਦੇ ਹਨ ਜਿਵੇਂ – ਤਣਾਅ, ਬੇਚੈਨੀ, ਆਚਰਨ(ਵਿਵਹਾਰ) ਸਬੰਧੀ, ਸੀਜੋਫਰੇਨੀਆ ਤੇ ਆਟਿਜ਼ਮ ਆਦਿ।

ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਪ੍ਰੋ. ਬਲਰਾਮ ਭਾਰਗਵ ਦਾ ਕਹਿਣਾ ਹੈ ਕਿ ਤਣਾਅ ਦੇ ਕਾਰਨ ਸਭ ਤੋਂ ਜ਼ਿਆਦਾ ਵਿਅਕਤੀ ਮਾਨਸਿਕ ਤੌਰ ‘ਤੇ ਪ੍ਰਭਾਵਿਤ ਹਨ। ਜਿਸ ਦਾ ਜ਼ਿਆਦਾਤਰ ਪ੍ਰਭਾਵ ਦੇਸ਼ ਦੀ ਬਜ਼ੁਰਗ ਆਬਾਦੀ ‘ਤੇ ਪੈ ਰਿਹਾ ਹੈ। ਸਾਰੇ ਮਾਨਸਿਕ ਰੋਗਾਂ ਦਾ 33.8 ਫੀਸਦੀ ਤਣਾਅ, 19 ਫੀਸਦੀ ਬੇਚੈਨੀ ਤੇ 9.8 ਫੀਸਦੀ ਸੀਜੋਫਰੇਨੀਆ ਦੇ ਰੋਗੀ ਹਨ।

ਪ੍ਰੋ. ਭਾਰਗਵ ਨੇ ਕਿਹਾ ਕਿ ਤਣਾਅ ਕਾਰਨ ਖੁਦਕੁਸ਼ੀਆਂ ਵੱਧ ਰਹੀਆਂ ਹਨ, ਜੋ ਕਿ ਇੱਕ ਗੰਭੀਰ ਮੁੱਦਾ ਹੈ ਤੇ ਇਸ ‘ਤੇ ਕਾਬੂ ਪਾਉਣਾ ਵੀ ਬਹੁਤ ਜ਼ਰੂਰੀ ਹੈ। ਇਹ ਬਿਮਾਰੀ ਮਹਿਲਾਵਾਂ ਨਾਲੋਂ ਪੁਰਸ਼ਾਂ ‘ਚ ਵਧੇਰੇ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ 1990 ਤੋਂ 2017 ਦੇ ਦਰਮਿਆਨ ਭਾਰਤ ‘ਚ ਮਾਨਸਿਕ ਰੋਗਾਂ ਦਾ ਪ੍ਰਭਾਵ ਦੋ ਗੁਣਾਂ ਵਧਿਆ ਹੈ। ਡਿਪ੍ਰੈਸ਼ਨ ਕਾਰਨ ਹੋਣ ਵਾਲੀਆਂ ਆਤਮ-ਹੱਤਿਆ ਦੀ ਘਟਨਾਵਾਂ ‘ਚ ਵੀ ਵਾਧਾ ਹੋਇਆ ਹੈ। ਹਾਲਾਂਕਿ ਪੂਰੇ ਦੇਸ਼ ਦੇ ਬੱਚਿਆਂ ‘ਚ ਇਸ ਤਰ੍ਹਾਂ ਦੇ ਮਾਮਲੇ ਪਹਿਲੇ ਦੀ ਤੁਲਨਾ ‘ਚ ਘੱਟ ਹੋਏ ਹਨ।

2017 ਦੀ ਵਿਸ਼ਵ ਸਿਹਤ ਸਗੰਠਨ ਦੀ ਰਿਪੋਰਟ ਦੇ ਅਨੁਸਾਰ ਦੇਸ਼ ਦੀ ਜਨਸੰਖਿਆ ਦਾ 7.5 ਪ੍ਰਤੀਸ਼ਤ ਹਿੱਸਾ ਮਾਨਸਿਕ ਰੋਗਾਂ ਤੋਂ ਪੀੜਤ ਸੀ। 2005 ਤੋਂ 2015 ਤੱਕ ਪੂਰੀ ਦੁਨੀਆ ‘ਚ ਡਿਪਰੈਸ਼ਨ ਦੇ ਮਾਮਲਿਆਂ ‘ਚ 18 ਪ੍ਰਤੀਸ਼ਤ ਵਾਧਾ ਹੋਇਆ ਹੈ। ਪੂਰੀ ਦੁਨੀਆ ਦੇ ਮਾਨਸਿਕ ਰੋਗੀਆਂ ਦਾ ਅੱਧਾ ਹਿੱਸਾ ਦੱਖਣੀ-ਪੂਰਵੀ ਏਸ਼ੀਆ ‘ਚ ਹੈ।

ਤਾਮਿਲਨਾਡੂ ‘ਚ ਸਭ ਤੋਂ ਜ਼ਿਆਦਾ ਡਿਪ੍ਰੇਸ਼ਨ ਤੇ ਸਭ ਤੋਂ ਘੱਟ ਐਗਜਾਇਟੀ ਮੱਧ-ਪ੍ਰਦੇਸ਼ ‘ਚ ਹਨ:

ਸਭ ਤੋਂ ਜ਼ਿਆਦਾ ਡਿਪ੍ਰੈਸ਼ਨ                                           ਸਭ ਤੋਂ ਘੱਟ ਐਗਜਾਇਟੀ

ਸੰਖਿਆ ਰਾਜ ਸੰਖਿਆ ਰਾਜ
1. ਤਾਮਿਲਨਾਡੂ 1. ਮੱਧ-ਪ੍ਰਦੇਸ਼
2. ਆਂਧਰਾ-ਪ੍ਰਦੇਸ਼ 2. ਛੱਤੀਸਗੜ੍ਹ
3. ਤੇਲੰਗਾਨਾ 3. ਉੱਤਰ-ਪ੍ਰਦੇਸ਼
4. ਕੇਰਲ 4. ਬਿਹਾਰ
5. ਗੋਆ 5. ਮੇਘਾਲਿਆ
6. ਮਹਾਂਰਾਸ਼ਟਰ 6. ਕੇਰਲ

ਅਧਿਐਨ ਦੇ ਅਨੁਸਾਰ ਬਚਪਨ ਤੇ ਨੌਜਵਾਨ ਅਵਸਥਾ ‘ਚ ਹੋਣ ਵਾਲੇ ਮਾਨਸਿਕ ਰੋਗਾਂ ‘ਚ ਬੌਧਿਕ ਅਸਮਰਥਾ ਤੇ ਵਿਵੇਕਸ਼ੀਲਤਾ 4.5 ਫੀਸਦੀ, ਵਿਵਹਾਰ ਸਬੰਧੀ ਸਮੱਸਿਆ 0.8 ਫੀਸਦੀ ਤੇ ਆਟਿਜ਼ਮ ਦੀ ਬਿਮਾਰੀ 0.35 ਫੀਸਦੀ ਹੈ।

ਦਿੱਲੀ ਦੇ ਏਮਜ਼ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਪ੍ਰੋ. ਡਾ. ਰਾਜੇਸ਼ ਸਾਗਰ ਨੇ ਵੀ ਕਿਹਾ ਹੈ ਕਿ ਭਾਰਤ ‘ਚ ਮਾਨਸਿਕ ਬਿਮਾਰੀਆਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ। ਉੱਨਤ ਮਾਨਸਿਕ ਸਿਹਤ ਸੇਵਾਵਾਂ ਲਾਗੂ ਕਰਨਾ, ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ, ਸਮਾਜਿਕ ਕਲੰਕ ਨੂੰ ਖਤਮ ਕਰਨਾ ਤੇ ਚਿਕਿਤਸਕ ਸਹੂਲਤਾਂ ਨੂੰ ਲੋਕਾਂ ਲਈ ਆਸਾਨ ਬਣਾਉਣਾ ਆਦਿ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਜਿਹੜੇ ਉੱਤਰੀ ਭਾਰਤ ਦੇ ਰਾਜ ਬਹੁਤ ਪੱਛੜੇ ਹੋਏ ਹਨ ਉੱਥੇ ਬੱਚਿਆਂ ਤੇ ਕਿਸ਼ੋਰਾਂ ‘ਚ ਮਾਨਸਿਕ ਰੋਗਾਂ ਦੀ ਦਰ ਬਹੁਤ ਜ਼ਿਆਦਾ ਹੈ,  ਇਸ ਦੇ ਉਲਟ ਦੱਖਣੀ ਭਾਰਤ ਦੇ ਵਿਕਸਤ ਰਾਜਾਂ ‘ਚ ਇਹ ਦਰ ਬਹੁਤ ਘੱਟ ਹੈ।

Share This Article
Leave a Comment