ਨਿਊਜ਼ ਡੈਸਕ : ਇਸ ਸਮੇਂ ਪੂਰੀ ਦੁਨੀਆ ਜਾਨਲੇਵਾ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ। ਕੋਰੋਨਾ ਮਹਾਮਾਰੀ ਕਾਰਨ ਭਾਰਤ ਸਮੇਤ ਬਹੁਤੇ ਦੇਸ਼ਾਂ ‘ਚ ਸਕੂਲ ਅਤੇ ਕਾਲਜ ਬੰਦ ਹਨ। ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਨੇ ਹੁਣ ਤੱਕ ਦੇ ਇਤਿਹਾਸ ‘ਚ ਸਿੱਖਿਆ ਦੇ ਖੇਤਰ ‘ਚ ਸਭ ਤੋਂ ਵੱਡੀ ਤੇ ਲੰਬੀ ਰੁਕਾਵਟ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ‘ਚ ਸਾਰੇ ਦੇਸ਼ਾਂ ਅਤੇ ਮਹਾਂਦੀਪਾਂ ਦੇ ਲਗਭਗ 1.6 ਅਰਬ ਵਿਦਿਆਰਥੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਹਨ।
Last month, over 1 billion students were affected by #COVID19 school closures.
Even before the pandemic, the world was facing a learning crisis.
We must take bold steps now, to create inclusive, resilient, quality education systems fit for the future. https://t.co/fD4nwEkqUg pic.twitter.com/71ksZO2DHP
— António Guterres (@antonioguterres) August 4, 2020
ਇਸ ਦੇ ਨਾਲ ਹੀ ਗੁਟੇਰੇਸ ਨੇ ਕਿਹਾ ਕਿ ਕੋਰੋਨਾ ਕਾਰਨ 2.38 ਕਰੋੜ ਬੱਚੇ ਅਗਲੇ ਸਾਲ ਸਕੂਲ ਦੀ ਪੜ੍ਹਾਈ ਛੱਡ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਮੁੱਢਲੇ, ਨਿੱਜੀ ਵਿਕਾਸ ਅਤੇ ਸਮਾਜ ਦੇ ਭਵਿੱਖ ਦੀ ਕੁੰਜੀ ਹੈ। ਇਹ ਅਸਮਾਨਤਾ ਨੂੰ ਦੂਰ ਕਰਦੀ ਹੈ। ਸਿੱਖਿਆ ਇਕ ਗਿਆਨਵਾਨ, ਸਹਿਣਸ਼ੀਲ ਸਮਾਜ ਦੇ ਟਿਕਾਊ ਵਿਕਾਸ ਦਾ ਮੁੱਢਲਾ ਚਾਲਕ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੁਲਾਈ ਦੇ ਅੱਧ ਵਿਚ 160 ਤੋਂ ਵੱਧ ਦੇਸ਼ਾਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਸਨ, ਜਿਸ ਨਾਲ 1 ਅਰਬ ਤੋਂ ਵੀ ਵੱਧ ਵਿਦਿਆਰਥੀ ਪ੍ਰਭਾਵਿਤ ਹੋਏ ਹਨ ਅਤੇ ਵਿਸ਼ਵ ਭਰ ਵਿਚ ਘੱਟੋ ਘੱਟ 4 ਕਰੋੜ ਬੱਚੇ ਆਪਣੇ ਸਕੂਲ ਦੇ ਸ਼ੁਰੂਆਤੀ ਮਹੱਤਵਪੂਰਨ ਸਮੇਂ ‘ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ। ਮਹਾਮਾਰੀ ਨੇ ਸਿੱਖਿਆ ‘ਚ ਅਸਮਾਨਤਾ ਨੂੰ ਵਧਾ ਦਿੱਤਾ ਹੈ।
ਗੁਟਰੇਸ ਨੇ ਕਿਹਾ, ਦਸਤਾਵੇਜ਼ ਦੇ ਅਨੁਸਾਰ ਕਰੀਬ 2.38 ਕਰੋੜ ਬੱਚੇ ਅਤੇ ਨੌਜਵਾਨ (ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਤੱਕ) ਸਿਰਫ ਮਹਾਮਾਰੀ ਦੇ ਆਰਥਿਕ ਪ੍ਰਭਾਵ ਦੇ ਕਾਰਨ ਅਗਲੇ ਸਾਲ ਪੜ੍ਹਾਈ ਛੱਡ ਸਕਦੇ ਹਨ ਜਾਂ ਸਿੱਖਿਆ ਤੋਂ ਵਾਂਝੇ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਸਾਰ ਦੇ ਸਾਹਮਣੇ ਅਸਮਾਨਤਾ ਦਾ ਇੱਕ ਅਸਥਾਈ ਪੱਧਰ ਹੈ ਅਤੇ ਅਜਿਹੀ ਸਥਿਤੀ ‘ਚ ਸਿੱਖਿਆ ਦੀ ਹਮੇਸ਼ਾਂ ਵਧੇਰੇ ਜ਼ਰੂਰਤ ਹੁੰਦੀ ਹੈ। ਭਵਿੱਖ ‘ਚ ਇਕ ਸੰਮਲਿਤ, ਲਚਕਦਾਰ ਅਤੇ ਚੰਗੀ ਸਿੱਖਿਆ ਪ੍ਰਣਾਲੀ ਲਈ ਠੋਸ ਕਦਮ ਚੁੱਕਣੇ ਪੈਣਗੇ। ਸਰੀਰਕ ਤੌਰ ‘ਤੇ ਅਪਾਹਜ, ਘੱਟਗਿਣਤੀ, ਪਛੜੇ ਵਰਗਾਂ, ਉਜਾੜੇ ਹੋਏ ਅਤੇ ਸ਼ਰਨਾਰਥੀ ਵਿਦਿਆਰਥੀਆਂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੇ ਪਛੜਣ ਦਾ ਜੋਖਮ ਵਧੇਰੇ ਹੈ।