ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੰਬ ਧਮਾਕਾ ਹੋਇਆ ਹੈ। ਕਾਬੁਲ ਦੇ ਪੁਲਿਸ ਡਿਸਟਰਿਕਟ – 6 ‘ਚ ਬੁੱਧਵਾਰ ਨੂੰ ਹੋਏ ਇਸ ਧਮਾਕੇ ‘ਚ ਲਗਭਗ 100 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇੱਕ ਕਾਰ ‘ਚ ਧਮਾਕਾ ਹੋਇਆ ਜਿਸ ਵਿੱਚ ਜਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਅਫਗਾਨਿਸਤਾਨ ‘ਚ ਹੋਏ ਇਸ ਬੰਬ ਧਮਾਕੇ ਦੀ ਜ਼ਿੰਮੇਦਾਰੀ ਤਾਲੀਬਾਨ ਅੱਤਵਾਦੀ ਸੰਗਠਨ ਨੇ ਲਈ ਹੈ। ਜਿੱਥੇ ਹਾਦਸਾ ਹੋਇਆ ਹੈ ਉਹ ਥਾਂ ਮੁੱਖ ਸ਼ਹਿਰ ਤੋਂ ਦੂਰ ਪੱਛਮ ਵਾਲਾ ਇਲਾਕੇ ਵਿੱਚ ਹੈ। ਇੰਟੀਰਿਅਰ ਮਿਨਿਸਟਰੀ ਦੇ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ ਕਿ ਇਹ ਹਾਦਸਿਆ ਉਸ ਵੇਲੇ ਵਾਪਰਿਆ ਜਦੋਂ ਇੱਕ ਚੈੱਕ ਪੁਆਇੰਟ ‘ਤੇ ਸਟੇਸ਼ਨ ਦੇ ਬਾਹਰ ਇੱਕ ਗੱਡੀ ਰੋਕੀ ਗਈ।
ਘਟਨਾ ਤੋਂ ਬਾਅਦ ਸਾਰੇ ਜਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਮੁਤਾਬਕ ਇਸ ਘਟਨਾ ‘ਚ 95 ਲੋਕ ਜ਼ਖਮੀ ਹੋਏ ਹਨ।