ਗੈਂਗਸਟਰ ਰਿੰਦਾ ਨੂੰ ਸਰਕਾਰ ਨੇ ਐਲਾਨਿਆ ਅੱਤ/ਵਾਦੀ

Rajneet Kaur
2 Min Read

ਚੰਡੀਗੜ੍ਹ: ਪੰਜਾਬ ਦੇ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਰਿੰਦਾ ਪੰਜਾਬ ਨਾਲ ਸਬੰਧਿਤ ਹੈ ਤੇ ਇਸ ਵੇਲੇ ਲਾਹੌਰ ‘ਚ ਹੈ। ਉਹ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜਿਆ ਹੋਇਆ ਹੈ। ਮੰਤਰਾਲੇ ਨੇ ਰਿੰਦਾ ਨੂੰ ਦਹਿਸ਼ਤਗਰਦ ਐਲਾਨਿਆ ਹੈ। ਰਿੰਦਾ, ਸਾਲ 2021 ਵਿਚ ਪੰਜਾਬ ਪੁਲਿਸ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ਵਿਚੋਂ ਇਕ ਹੈ।

ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਤੌਰ ‘ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈ। ਪੰਜਾਬ ‘ਚ ਅੱਤਵਾਦੀ ਰਿੰਦਾ ‘ਤੇ ਗ੍ਰੇਨੇਡ ਹਮਲੇ ਤੋਂ ਲੈ ਕੇ ਟਾਰਗੇਟ ਕਿਲਿੰਗ ਤੱਕ ਦੇ ਮਾਮਲੇ ਦਰਜ ਹਨ। ਜਿਸ ਕਾਰਨ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਰਿੰਦਾ ‘ਤੇ 10 ਲੱਖ ਰੁਪਏ ਦਾ ਐਲਾਨ ਕੀਤਾ ਸੀ। ਰਿੰਦਾ 54ਵਾਂ ਵਿਅਕਤੀ ਵਿਸ਼ੇਸ਼ ਹੈ, ਜਿਸ ਨੂੰ ਸਰਕਾਰ ਨੇ ਦਹਿਸ਼ਤਗਰਦ ਮਨੋਨੀਤ ਕੀਤਾ ਹੈ। ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਦੀਆਂ ਦੋ ਪ੍ਰਤੀਨਿਧ ਜਥੇਬੰਦੀਆਂ ’ਤੇ ਪਾਬੰਦੀ ਲਾਉਣ ਤੋਂ ਇਲਾਵਾ ਚਾਰ ਜਣਿਆਂ ਨੂੰ ਦਹਿਸ਼ਤਗਰਦ ਵਜੋਂ ਨਾਮਜ਼ਦ ਕੀਤਾ ਸੀ।  ਰਿੰਦਾ ਇੱਕ ਹਿਸਟਰੀਸ਼ੀਟਰ ਹੈ। ਉਹ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਮਹਾਰਾਸ਼ਟਰ ਵਿੱਚ ਬਦਨਾਮ ਗੈਂਗਸਟਰ ਰਿਹਾ ਹੈ। ਉਹ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਖੋਹ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment