ਹਾਈ ਕੋਲੈਸਟ੍ਰੋਲ ਨਾਲ ਹੋਣ ਵਾਲੀਆਂ ਕਈ ਸਿਹਤ ਸਮੱਸਿਆਵਾਂ,ਜੇਕਰ ਉਂਗਲਾਂ ‘ਚ ਅਜਿਹੇ ਸੰਕੇਤ ਨਜ਼ਰ ਆਉਣ ਤਾਂ ਹੋ ਜਾਓ ਸਾਵਧਾਨ

TeamGlobalPunjab
2 Min Read

ਨਿਊਜ਼ ਡੈਸਕ: ਹਾਈ ਕੋਲੈਸਟ੍ਰੋਲ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਰੋਕ ਸਕਦਾ ਹੈ ਅਤੇ ਸਟ੍ਰੋਕ-ਦਿਲ ਦਾ ਦੌਰਾ ਪੈ ਸਕਦਾ ਹੈ। ਇਸ ਦੇ ਬਾਵਜੂਦ ਕਈ ਲੋਕ ਹਾਈ ਕੋਲੈਸਟ੍ਰੋਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਸ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਸ ਸਮੱਸਿਆ ਦੇ ਕੋਈ ਖਾਸ ਲੱਛਣ ਨਹੀਂ ਹਨ।

ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਦੇ ਮੁਤਾਬਕ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਜ਼ਿਆਦਾ ਚਰਬੀ ਵਾਲਾ ਭੋਜਨ ਖਾਣ ਅਤੇ ਲੋੜੀਂਦੀ ਕਸਰਤ ਨਾ ਕਰਨ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਸਰੀਰ ਦਾ ਜ਼ਿਆਦਾ ਭਾਰ, ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਹਾਈ ਕੋਲੈਸਟ੍ਰੋਲ ਲਈ ਜ਼ਿੰਮੇਵਾਰ ਹਨ। ਹਾਲਾਂਕਿ ਇਹ ਜੈਨੇਟਿਕ ਵੀ ਹੋ ਸਕਦਾ ਹੈ, ਪਰ ਇੱਕ ਸਿਹਤਮੰਦ ਖੁਰਾਕ ਅਤੇ ਰੋਜ਼ਾਨਾ ਕਸਰਤ ਇਸ ਦੇ ਜੋਖਮ ਨੂੰ ਘਟਾਉਂਦੀ ਹੈ।

ਮਾਹਿਰਾਂ ਅਨੁਸਾਰ ਹਾਈ ਕੋਲੇਸਟ੍ਰੋਲ ਤੋਂ ਬਚਣ ਲਈ ਦਰਮਿਆਨੀ ਐਰੋਬਿਕ ਗਤੀਵਿਧੀ ਜ਼ਰੂਰੀ ਹੈ। ਯਾਨੀ ਕਿ ਅਜਿਹੀ ਕਸਰਤ ਜੋ ਤੁਹਾਡੇ ਦਿਲ ਦੀ ਧੜਕਣ ਨੂੰ ਵਧਾਉਂਦੀ ਹੈ ਅਤੇ ਪਸੀਨਾ ਬਾਹਰ ਨਿਕਲਦਾ ਹੈ। ਇਸ ਤੋਂ ਇਲਾਵਾ ਚਰਬੀ ਵਾਲੀਆਂ ਚੀਜ਼ਾਂ ਘੱਟ ਖਾਓ। ਆਪਣੀ ਖੁਰਾਕ ਵਿੱਚ ਸਲਾਦ ਅਤੇ ਫਲਾਂ ਨੂੰ ਸ਼ਾਮਲ ਕਰੋ।

ਹਾਲਾਂਕਿ ਹਾਈ ਕੋਲੈਸਟ੍ਰੋਲ ਦੇ ਕੋਈ ਖਾਸ ਲੱਛਣ ਨਹੀਂ ਹਨ, ਪਰ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਵਿੱਚ ਦਰਦ ਇਸ ਦਾ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਉਂਗਲਾਂ ਦਾ ਸੁੰਨ ਹੋਣਾ ਵੀ ਇਸ ‘ਚ ਸ਼ਾਮਲ ਹੈ। ਬਿਹਤਰ ਹੈ ਕਿ ਜੇਕਰ ਤੁਹਾਡੀ ਉਮਰ 30-35 ਸਾਲ ਤੋਂ ਵੱਧ ਹੈ ਤਾਂ ਸਾਲ ਵਿੱਚ ਇੱਕ ਵਾਰ ਕੋਲੈਸਟ੍ਰਾਲ ਲੈਵਲ ਚੈੱਕ ਕਰਵਾਉਂਦੇ ਰਹੋ। ਕਈ ਵਾਰ ਕੋਲੈਸਟ੍ਰੋਲ ਦੇ ਉੱਚੇ ਪੱਧਰ ਕਾਰਨ ਚਮੜੀ ‘ਤੇ ਗਠੜੀਆਂ ਦੇ ਰੂਪ ਵਿਚ ਚਰਬੀ ਇਕੱਠੀ ਹੋ ਜਾਂਦੀ ਹੈ, ਜੋ ਅਕਸਰ ਹੱਥਾਂ, ਪੈਰਾਂ ਜਾਂ ਅੱਖਾਂ ਦੇ ਨੇੜੇ ਦਿਖਾਈ ਦਿੰਦੀ ਹੈ।

- Advertisement -

Share this Article
Leave a comment