ਤਾਜ਼ਾ ਮਾਮਲਾ ਮਲੇਰਕੋਟਲਾ ਤੋਂ ਸਾਹਮਣਾ ਅਇਆ ਹੈ ਜਿੱਥੇ ਭਗਵੰਤ ਮਾਨ ਦਾ ਵੋਟਰਾਂ ਵਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ ਹੈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕਾਂ ਵਲੋਂ ਉਮੀਦਵਾਰਾਂ ਵਿਰੋਧ ਕਰਨ ਦੀਆਂ ਇਹ ਪਹਿਲੀ ਘਟਨਾ ਨਹੀਂ , ਇਸ ਤੋਂ ਪਹਿਲਾਂ ਵੀ ਫਰੀਦਕੋਟ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦਾ ਵੀ ਲੋਕਾਂ ਵਲੋਂ ਕਾਲੀਆਂ ਝੰਡੀਆਂ ਦਿਖਾ ਕੇ ਸਵਾਗਤ ਕੀਤਾ ਗਿਆ। ਇਥੇ ਹੀ ਬੱਸ ਨਹੀਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਲੋਕਾਂ ਵਿਰੋਧ ਸਾਹਮਣਾ ਕਰਨਾ ਪਿਆ , ਵੋਟਰਾਂ ਦਾ ਕਹਿਣਾ ਐ ਕੀ ਲੀਡਰ ਇੱਕ ਵਾਰ ਝੂਠੇ ਲਾਰੇ ਲਗਾ ਵੋਟਾਂ ਲੈ ਜਾਂਦੇ ਹਨ ਮੁੜਕੇ ਉਨ੍ਹਾਂ ਦਾ 5 ਸਾਲ ਹਾਲ ਨਹੀਂ ਪੁੱਛਦੇ ਇਹਨਾ ਚੋਣਾਂ ‘ਚ ਸੋਸ਼ਲ ਮੀਡੀਆ ਆਪਣਾ ਅਹਿਮ ਰੋਲ ਅਦਾ ਕਰ ਰਿਹਾ ਹੈ।
ਲੋਕਾਂ ਵਲੋਂ ਵੋਟਾਂ ਮੰਗਣ ਪਹੰਚੇ ਲੀਡਰਾਂ ਨੂੰ ਘੇਰ ਕੇ ਸਵਾਲ ਪੁਛੇ ਜਾ ਰਹੇ ਨੇ, ਜਿਹਨਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹੈ। ਦੱਸ ਦਈਏ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਵਲੋਂ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ‘ਤੇ ਲੋਕਾਂ ਨੂੰ ਆਪਣੀ ਪਾਰਟੀਆਂ ਦੀਆਂ ਉਪਲੱਬਧੀਆਂ ਦੱਸ ਕੇ ਆਪਣੇ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ ਇਸ ਦੌਰਾਨ ਲੀਡਰਾਂ ਨੂੰ ਵੋਟਰਾਂ ਦਾ ਵਿਰੋਧ ਦੀ ਸਾਹਮਣੇ ਕਰਨਾ ਪੈ ਰਿਹਾ ਹੈ।
ਹਰ ਪਾਰਟੀ ਨੂੰ ਕਾਲੀਆਂ ਝੰਡੀਆਂ, ਤਾਂ ਵੋਟਾਂ ਕਿਸ ਨੂੰ? ਹੁਣ ਭਗਵੰਤ ਮਾਨ ਦੀ ਆਈ ਵਾਰੀ
Leave a Comment
Leave a Comment