ਸੌਰਭ ਕ੍ਰਿਪਾਲ ਹੋਣਗੇ ਦੇਸ਼ ਦੇ ਪਹਿਲੇ ਸਮਲਿੰਗੀ ਜੱਜ , SC ਕੌਲਿਜੀਅਮ ਨੇ ਦਿੱਤੀ ਮਨਜ਼ੂਰੀ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਨੂੰ ਛੇਤੀ ਹੀ ਆਪਣਾ ਪਹਿਲਾ ਸਮਲਿੰਗੀ ਜੱਜ ਮਿਲ ਸਕਦਾ ਹੈ।ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨ. ਵੀ. ਰਮਨ (ਸੀਜੇਆਈ ਐਨਵੀ ਰਮਨਾ) ਦੀ ਅਗਵਾਈ ਵਾਲੀ ਸੁਪਰੀਮ ਕੋਰਟ ਕੌਲਿਜੀਅਮ ਨੇ ਐਡਵੋਕੇਟ ਸੌਰਭ ਕ੍ਰਿਪਾਲ ਨੂੰ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕ੍ਰਿਪਾਲ ਦੇ ਨਾਂ ‘ਤੇ ਕੇਂਦਰ ਚਾਰ ਵਾਰ ਇਤਰਾਜ਼ ਉਠਾ ਚੁੱਕਾ ਹੈ। ਇਸ ਦੇ ਬਾਵਜੂਦ ਸੁਪਰੀਮ ਕੋਰਟ ਦੇ ਕੌਲੇਜੀਅਮ ਨੇ ਸੌਰਭ ਦੇ ਨਾਂ ਦਾ ਪ੍ਰਸਤਾਵ ਰੱਖਿਆ ਹੈ। 

ਦੱਸ ਦੇਈਏ ਕਿ ਕ੍ਰਿਪਾਲ ਨੂੰ 13 ਅਕਤੂਬਰ 2017 ਨੂੰ ਤਤਕਾਲੀ ਕਾਰਜਕਾਰੀ ਚੀਫ਼ ਜਸਟਿਸ ਗੀਤਾ ਮਿੱਤਲ ਦੇ ਅਧੀਨ ਦਿੱਲੀ ਹਾਈ ਕੋਰਟ ਦੇ ਕੌਲਿਜੀਅਮ ਨੇ ਤਰੱਕੀ ਲਈ ਸਿਫ਼ਾਰਿਸ਼ ਕੀਤੀ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਵੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਹਾਲਾਂਕਿ, ਉਦੋਂ ਕੇਂਦਰ ਸਰਕਾਰ ਨੇ ਕ੍ਰਿਪਾਲ ਦੀ ਕਥਿਤ ਜਿਨਸੀ ਦਿਲਚਸਪੀ ਦਾ ਹਵਾਲਾ ਦਿੰਦੇ ਹੋਏ ਉਸ ਦੀ ਸਿਫ਼ਾਰਸ਼ ‘ਤੇ ਇਤਰਾਜ਼ ਕੀਤਾ ਸੀ। ਸਿਫ਼ਾਰਸ਼ ਅਤੇ ਕੇਂਦਰ ਵੱਲੋਂ ਕਥਿਤ ਇਤਰਾਜ਼ ਨੂੰ ਲੈ ਕੇ ਪਿਛਲੇ ਚਾਰ ਸਾਲਾਂ ਤੋਂ ਵਿਵਾਦ ਭਖਿਆ ਹੋਇਆ ਸੀ।ਮਾਰਚ 2021 ਵਿਚ ਤਤਕਾਲੀ ਸੀਆਈ ਐਸਏ ਬੋਬੜੇ ਨੇ ਕੇਂਦਰ ਤੋਂ ਸੌਰਭ ਨੂੰ ਜੱਜ ਬਣਾਉਣ ਦਾ ਸਟੈਂਡ ਜਾਣਨਾ ਚਾਹਿਆ ਸੀ, ਪਰ ਸਰਕਾਰ ਨੇ ਫਿਰ ਇਸ ਉੱਤੇ ਇਤਰਾਜ਼ ਜਤਾਇਆ ਸੀ।

ਸੌਰਭ ਕ੍ਰਿਪਾਲ ਦਾ ਸਬੰਧ ਇਕ ਵਿਦੇਸ਼ੀ ਵਿਅਕਤੀ ਨਾਲ ਹੈ। ਜਿਸਦਾ ਨਾਮ ਜਰਮੇਨ ਬਾਚਮੈਨ ਹੈ। ਬਾਚਮੈਨ ਇਕ ਮਨੁੱਖੀ ਅਧਿਕਾਰ ਕਾਰਕੁਨ ਹੈ ਅਤੇ ਸਵਿਟਜ਼ਰਲੈਂਡ ਤੋਂ ਹੈ। ਭਾਰਤ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਇਕ ਇੰਟਰਵਿਊ ‘ਚ ਸੌਰਭ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜੱਜ ਬਣਾਉਣ ਦੀ ਸਿਫਾਰਿਸ਼ ਕਰਨ ਦਾ ਫੈਸਲਾ ਉਨ੍ਹਾਂ ਦੇ ਜਿਨਸੀ ਰੁਝਾਨ ਕਾਰਨ ਟਾਲ ਦਿੱਤਾ ਗਿਆ ਸੀ।ਸੌਰਭ ਕ੍ਰਿਪਾਲ ਸਾਬਕਾ ਚੀਫ਼ ਜਸਟਿਸ ਬੀਐਨ ਕ੍ਰਿਪਾਲ ਦੇ ਪੁੱਤਰ ਹਨ। ਸੌਰਭ ਨੇ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਉਸਨੇ ਕੈਂਬਰਿਜ ਯੂਨੀਵਰਸਿਟੀ ਤੋਂ ਕਾਨੂੰਨ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਸੌਰਭ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨਾਲ ਕੰਮ ਕਰ ਚੁੱਕੇ ਹਨ। ਉਹ 20 ਸਾਲ ਤਕ ਸੁਪਰੀਮ ਕੋਰਟ ਵਿਚ ਪ੍ਰੈਕਟਿਸ ਕਰ ਚੁੱਕੇ ਹਨ। ਉਸਨੇ ਸੰਯੁਕਤ ਰਾਸ਼ਟਰ ਦੇ ਨਾਲ ਵੀ ਕੰਮ ਕੀਤਾ ਹੈ।

Share this Article
Leave a comment