ਸੌਦਾ ਸਾਧ ਜੇਲ੍ਹ ਗਿਆ ਤਾਂ ਆ ਦੇਖੋ ਜਥੇਦਾਰਾਂ ਦੇ ਬਿਆਨ ਵੀ ਬਦਲਕੇ ਆਉਣ ਲੱਗ ਪਏ ਨੇ

Prabhjot Kaur
2 Min Read

ਤਲਵੰਡੀ ਸਾਬੋ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਸੌਦਾ ਸਾਧ ਦਾ ਸਮਾਂ ਬਦਲਿਆ ਹੈ ਤੇ ਉਹ ਅੱਜ ਕੱਲ ਜੇਲ੍ਹ ਦੇ ਖੇਤਾਂ ਵਿੱਚ ਜਾ ਕੇ ਕਹੀ ਚਲਾ ਰਿਹਾ ਹੈ, ਇੰਝ ਹੀ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਵਿਰਾਜ਼ਮਾਨ ਗਿਆਨੀ ਗੁਰਬਚਨ ਸਿੰਘ ਦੇ ਬਦਲਣ ਤੋਂ ਬਾਅਦ ਨਵੇਂ ਜਥੇਦਾਰ ਵੱਲੋਂ ਹੁਣ ਉਸ ਸੌਦਾ ਸਾਧ ਵਿਰੁੱਧ ਤਿੱਖੇ ਸੁਰ ਅਪਣਾਏ ਗਏ ਹਨ ਜਿਸ ਨੂੰ ਇਸੇ ਰੁਤਬੇ ਤੇ ਵਿਰਾਜਮਾਨ ਗਿਆਨੀ ਗੁਰਬਚਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਦਾ ਸਵਾਂਗ ਰਚਨ ਦੇ ਬਾਵਜੂਦ ਬਿਨਾਂ ਮੰਗਿਆਂ ਹੀ ਮਾਫੀ ਦੇ ਦਿੱਤੀ ਸੀ। ਤਾਜ਼ਾ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੌਦਾ ਸਾਧ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਅਤੇ ਉਸ ਦੇ ਕੁਕਰਮ ਲੈ ਡੁੱਬੇ ਹਨ ਤੇ ਅੱਜ ਇੰਨਸਾਫ ਦੀ ਜਿੱਤ ਹੋਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਸੌਦਾ ਸਾਧ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਲੋਕਾਂ ਨੂੰ ਸਿੱਖਾਂ ਵਿਰੁੱਧ ਭੜਕਾਉਂਦਾ ਸੀ। ਜੇਕਰ ਕੋਈ ਉਸ ਦਾ ਵਿਰੋਧ ਕਰਦਾ ਤਾਂ ਸਰਕਾਰੇ ਦਰਬਾਰੇ ਪਹੁੰਚ ਹੋਣ ਕਾਰਨ ਉਹ ਆਪਣੇ ਵਿਰੋਧੀਆਂ ਤੇ ਪਰਚੇ ਤੱਕ ਦਰਜ਼ ਕਰਵਾ ਦਿਆ ਕਰਦਾ ਸੀ। ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਬੀਤੇ ਸਮੇਂ ਦੌਰਾਨ ਪੰਜਾਬ ਵਿੱਚ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਸ ਵਿੱਚ ਰਾਮ ਰਹੀਮ ਦੇ ਪ੍ਰੇਮੀਆਂ ਦੇ ਨਾਮ ਸਾਹਮਣੇ ਆਏ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਹਰਕਤਾਂ ਇਸੇ ਸਾਧ ਦੀ ਮਰਜ਼ੀ ਨਾਲ ਹੀ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਅੱਜ ਇਸੇ ਦਾ ਨਤੀਜਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਬਜ੍ਹਾ ਨਾਲ ਰਾਮ ਰਹੀਮ ਸਦਾ ਲਈ ਸਲਾਖਾਂ ਦੇ ਪਿੱਛੇ ਚਲਾ ਗਿਆ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਫੈਂਸਲੇ ਦਾ ਸਵਾਗਤ ਕਰਨ ਦੇ ਨਾਲ-ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Share this Article
Leave a comment