ਰੂਸ ਨੇ ਡੁਗਿਨ ਦੀ ਧੀ ਦੀ ਹੱਤਿਆ ਲਈ ਯੂਕਰੇਨ ਨੂੰ ਠਹਿਰਾਇਆ ਦੋਸ਼ੀ, ਬੰਬ ਧਮਾਕੇ ਪਿੱਛੇ ਇਸ ਯੂਕਰੇਨੀ ਔਰਤ ਦੀ ਸਾਜ਼ਿਸ਼

Rajneet Kaur
2 Min Read

ਰੂਸ: ਰੂਸ ਅਤੇ ਯੂਕਰੇਨ ਵਿਚਾਲੇ ਛੇ ਮਹੀਨਿਆਂ ਤੋਂ ਚੱਲੀ ਜੰਗ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਅਲੈਗਜ਼ੈਂਡਰ ਡੁਗਿਨ ਦੀ ਧੀ ਸ਼ਨੀਵਾਰ ਨੂੰ ਇੱਕ ਬੰਬ ਧਮਾਕੇ ਵਿੱਚ ਮਾਰੀ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਅਲੈਗਜ਼ੈਂਡਰ ਡੁਗਿਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਪਰ ਇਸ ‘ਚ ਉਨ੍ਹਾਂ ਦੀ ਬੇਟੀ ਦਾਰੀਆ ਡੁਗਿਨ ਦੀ ਜਾਨ ਚਲੀ ਗਈ ਸੀ।

ਰੂਸੀ ਖੁਫੀਆ ਏਜੰਸੀ ਇਸ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਇਕ ਯੂਕਰੇਨੀ ਔਰਤ ਦੀ ਪਛਾਣ ਦਾ ਵੀ ਦਾਅਵਾ ਕੀਤਾ ਹੈ, ਜੋ ਦਾਰੀਆ ਦੇ ਕਤਲ ਦੀ ਮਾਸਟਰਮਾਈਂਡ ਦੱਸੀ ਜਾ ਰਹੀ ਹੈ। ਦਾਰੀਆ ਦੇ ਪਿਤਾ ਅਲੈਗਜ਼ੈਂਡਰ ਨੂੰ ਰਾਸ਼ਟਰਪਤੀ ਪੁਤਿਨ ਦਾ ਦਿਮਾਗ ਕਿਹਾ ਜਾਂਦਾ ਹੈ। ਅਜਿਹੇ ‘ਚ ਇਸ ਹਮਲੇ ਤੋਂ ਬਾਅਦ ਰੂਸੀ ਏਜੰਸੀਆਂ ਅਲਰਟ ਮੋਡ ‘ਤੇ ਹਨ।

ਰੂਸੀ ਖੁਫੀਆ ਏਜੰਸੀ ਨੇ ਦਾਰੀਆ ਦੇ ਕਤਲ ਪਿੱਛੇ ਯੂਕਰੇਨ ਦੀ ਇਕ ਔਰਤ ਦਾ ਹੱਥ ਹੈ। ਜੋ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਰੂਸ ਤੋਂ ਐਸਟੋਨੀਆ ਭੱਜ ਗਈ। ਏਜੰਸੀ ਨੇ ਕਿਹਾ ਕਿ ਸ਼ੱਕੀ, ਨਤਾਲਿਆ ਵੋਵਕ, ਉਸੇ ਇਮਾਰਤ ਦੇ ਇੱਕ ਅਪਾਰਟਮੈਂਟ ਵਿੱਚ ਰਹਿੰਦੀ ਸੀ ਜਿੱਥੇ ਡੁਗਿਨਾ ਰਹਿੰਦੀ ਸੀ।  ਡੁਗਿਨ ਨੇ ਆਪਣੀ ਧੀ ਨੂੰ ਇੱਕ ਉੱਭਰਦੀ ਸਿਤਾਰਾ ਦੱਸਿਆ ਹੈ, ਜਿਸ ਨੂੰ ਰੂਸ ਦੇ ਦੁਸ਼ਮਣਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡੇ ਦਿਲ ਹੁਣ ਸਿਰਫ਼ ਬਦਲਾ ਲੈਣ ਲਈ ਤਰਸ ਰਹੇ ਹਨ ਅਤੇ ਅਸੀਂ ਸਖ਼ਤੀ ਨਾਲ ਜਵਾਬ ਦੇਵਾਂਗੇ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment