ਸੁਲਤਾਨਪੁਰ ‘ਚ MP-MLA ਅਦਾਲਤ ‘ਚ ਪੇਸ਼ ਹੋਏ ਅਰਵਿੰਦ ਕੇਜਰੀਵਾਲ

TeamGlobalPunjab
2 Min Read

ਸੁਲਤਾਨਪੁਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਸੁਲਤਾਨਪੁਰ ‘ਚ ਸੰਸਦ ਮੈਂਬਰ-ਵਿਧਾਇਕ ਅਦਾਲਤ ‘ਚ ਪੇਸ਼ ਹੋਏ। ਸੱਤ ਸਾਲ ਪਹਿਲਾਂ ਅਦਾਲਤ ਨੇ ਚੋਣ ਜ਼ਾਬਤੇ ਦੀ ਉਲੰਘਣਾ ਸਮੇਤ ਦੋਸ਼ਾਂ ਤਹਿਤ ਦਰਜ ਦੋ ਮਾਮਲਿਆਂ ਵਿੱਚ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਸੀ।

ਕੇਜਰੀਵਾਲ ਦੇ ਵਕੀਲ ਮਦਨ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਗੌਰੀਗੰਜ ਅਤੇ ਮੁਸਾਫਿਰਖਾਨਾ ‘ਚ ਦਰਜ ਕੀਤਾ ਗਿਆ ਸੀ। ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ‘ਚ ਰਿੱਟ ਦਾਇਰ ਕੀਤੀ ਸੀ। ਉਸ ਵਿੱਚ ਉਨ੍ਹਾਂ ਨੂੰ ਇੱਥੇ ਨਿੱਜੀ ਤੌਰ ’ਤੇ ਹਾਜ਼ਰ ਹੋਣ ਤੋਂ ਛੋਟ ਦਿੱਤੀ ਗਈ ਸੀ ਪਰ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕੇਸ ਦੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇ, ਇਸ ਲਈ ਸੀਐਮ ਸੋਮਵਾਰ ਨੂੰ ਆਪਣੀ ਮਰਜ਼ੀ ਨਾਲ ਅਦਾਲਤ ਵਿੱਚ ਪੇਸ਼ ਹੋਏ।

ਵਕੀਲ ਮਦਨ ਸਿੰਘ ਨੇ ਕਿਹਾ,”ਕੇਜਰੀਵਾਲ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਅਤੇ ਜ਼ਮਾਨਤ ਮਨਜ਼ੂਰ ਹੋਈ ਹੈ। ਇਕ ਮੁਕੱਦਮੇ ‘ਚ ਦੋਸ਼ ਤੈਅ ਹੋਇਆ ਹੈ ਅਤੇ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ਼ 3 ਨਵੰਬਰ ਤੈਅ ਕੀਤੀ ਹੈ।” ਕੇਜਰੀਵਾਲ 2014 ਦੀਂ ਲੋਕ ਸਭਾ ਚੋਣਾਂ ‘ਚ ਆਪਣੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਮਾਰ ਵਿਸ਼ਵਾਸ ਦੇ ਪ੍ਰਚਾਰ ਲਈ ਅਮੇਠੀ ਗਏ ਅਤੇ ਕਥਿਤ ਤੌਰ ‘ਤੇ ਭੜਕਾਊ ਭਾਸ਼ਣ ਦੇ ਕੇ ਚੋਣ ਜ਼ਾਬਤਾ ਦਾ ਉਲੰਘਣ ਕੀਤਾ। ਇਸ ਸੰਬੰਧ ‘ਚ ਕੇਜਰੀਵਾਲ, ਕੁਮਾਰ ਵਿਸ਼ਵਾਸ, ਹਰਿਕ੍ਰਿਸ਼ਨਾ, ਰਾਕੇਸ਼ ਤਿਵਾੜੀ, ਅਜੇ ਸਿੰਘ ਅਤੇ ਬਬਲੂ ਤਿਵਾੜੀ ਵਿਰੁੱਧ ਗੌਰੀਗੰਜ ਅਤੇ ਮੁਸਾਫਿਰਖਾਨਾ ਥਾਣੇ ‘ਚ ਸ਼ਿਕਾਇਤ ਦਰਜ ਕੀਤੀ ਗਈ ਸੀ।

ਗੌਰੀਗੰਜ ਮਾਮਲੇ ‘ਚ ਪੁਲਿਸ ਨੇ ਦੋਸ਼ੀ ਵਿਰੁੱਧ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਲਖਨਊ ਪਹੁੰਚੇ ਅਤੇ ਅਦਾਲਤ ਦੀ ਸੁਣਵਾਈ ਲਈ ਸੁਲਤਾਨਪੁਰ ਚਲੇ ਗਏ। ਸੋਮਵਾਰ ਨੂੰ ਉਹ ਅਯੁੱਧਿਆ ਦਾ ਦੌਰਾ ਕਰਨਗੇ ਅਤੇ ਉਨ੍ਹਾਂ ਦੇ ਸਰਊ ਆਰਤੀ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਮੰਗਲਵਾਰ ਨੂੰ ਉਹ ਰਾਮਲਲਾ ਅਤੇ ਹਨੂੰਮਾਨ ਗੜ੍ਹੀ ਮੰਦਰ ‘ਚ ਦਰਸ਼ਨ ਕਰਨਗੇ।

- Advertisement -

Share this Article
Leave a comment